(ਸਮਾਜ ਵੀਕਲੀ)
ਇਕ ਪ੍ਰਮਾਤਮਾ ਤਾਂਈ ਮੰਨਿਆਂ ‘ਰਵਿਦਾਸ ਜੀ’ ਨੇ,
ਬਾਕੀ ਸਭਨਾਂ ਤਾਂਈ ਨਕਾਰਿਆ ਸੀ।
ਕਰਮਕਾਂਡ ਦਾ ਕੀਤਾ ਸੀ ਸਖ਼ਤ ਖੰਡਨ,
ਪਾਇਆ ਸੱਚ ਤੇ ਪਰਦਾ ਉਤਾਰਿਆ ਸੀ।
ਉਹਨੂੰ ‘ਪੱਥਰ’ ਤਾਰਨ ਵਾਲਾ ਬਣਾ ਦਿੱਤਾ,
ਜਿਹਨੇ ‘ਪੱਥਰ-ਲੋਕਾਂ’ ਨੂੰ ਤਾਰਿਆ ਸੀ।
ਮੇਜਰ ਬੁਹਤੇ ਸੇਵਕ ਅੱਜ ਉਹ ਕੰਮ ਕਰਦੇ,
ਜਿਹਨਾਂ ਕੰਮਾਂ ਨੂੰ ਗੁਰਾਂ ਨੇ ਨਕਾਰਿਆ ਸੀ।
ਲੇਖਕ – ਮੇਜਰ ਸਿੰਘ ‘ਬੁਢਲਾਡਾ’
94176 42327