(ਸਮਾਜ ਵੀਕਲੀ)
ਅਲਵਿਦਾ ਪੱਤਝੜ, ਸੁਆਗਤ ਹੈ ਤੇਰਾ ਬਸੰਤ ਰੁੱਤ ਤੂੰ ਆਈ,
ਅਪਣੇ ਸੰਗ ਖੇਤਾਂ ਵਿੱਚ ਹਰਿਆਲੀ ਹੈ ਲੈਕੇ ਆਈ।
ਕਿਸਾਨਾਂ ਦੇ ਮਨਾਂ ਵਿਚ ਖੁਸ਼ੀਆਂ ਨੇ ਛਾਈਆਂ,
ਘਰ ਘਰ ਖੁਸ਼ਹਾਲੀ ਨੇ ਪੀਂਘਾਂ ਨੇ ਪਾਈਆਂ।
ਪੀਲੇ ਵਸਤਰਾਂ ਨਾਲ ਸਜੀ ਹੈ ਅੱਜ ਧਰਤੀ,
ਦਾਮਨ ਵਿਚ ਅਪਣੇ,ਭਿੰਨੀ ਭਿੰਨੀ ਖ਼ੁਸ਼ਬੂ ਹੈ ਭਰਦੀ।
ਫੁੱਟੀਆਂ ਕਰੁੰਬਲਾਂ,ਛਾ ਗਈ ਹਰਿਆਲੀ, ਫਿਜ਼ਾ ਹੋਈ ਬੰਸਤੀ,
ਢੋਲ ਨਗਾਰੇ ਦੀ ਥਾਪ ਤੇ ਧਿਰਕਦੇ ਪੈਰ ਪੰਜੇਬਾਂ,ਸਿਰ ਤੇ ਦੁਪੱਟਾ ਬਸੰਤੀ।
ਮਾਨਵ, ਪੰਛੀਆਂ ਦੀ ਕਰੋ ਸੁਰੱਖਿਆ, ਚਾਇਨਾ ਡੋਰ ਤੋਂ ਕਰਕੇ ਤੌਬਾ,
ਜ਼ਿੱਦ, ਦੁਸ਼ਮਣੀ ਸਭ ਭੁਲਾਓ,ਆਵੇ ਪਿਆਰ ਦੀ ਹਵਾ।
ਅੰਬਰ ਵੀ ਅੱਜ ਹੋਇਆ ਬਸੰਤੀ, ਪਤੰਗਾਂ ਨੇ ਅਪਣਾ ਰੰਗ ਜਮਾਇਆ,
ਪੀਲੇ ਚੌਲ ਖਾ ਕੇ ਬੱਚਿਆਂ,ਪੇਚੇ ਤੇ ਪੇਚਾ ਲਾਕੇ ਫੇਰ ਬਸੰਤ ਮਨਾਇਆ।
ਮਾਂ ਸਰਸਵਤੀ ਦੀ ਪੂਜਾ ਕਰੀਏ, ਅੱਜ ਨਾ ਆਪਾਂ ਸੰਗੀਏ,
ਖਿੜੇ ਰਹਿਣ ਸਭਨਾਂ ਦੇ ਵਿਹੜੇ,ਵਰ ਆਪਾਂ ਅਜਿਹਾ ਮੰਗੀਏ।
ਸੂਰੀਆ ਕਾਂਤ ਵਰਮਾ