35ਵੀਆਂ ਕੋਕਾ ਕੋਲਾ, ਏਵਨ ਸਾਈਕਲ ਜਰਖੜ ਖੇਡਾਂ ਧੂਮ ਧੜੱਕੇ ਨਾਲ ਸਮਾਪਤ

ਨਾਇਬ ਸਿੰਘ ਗਰੇਵਾਲ ਕਬੱਡੀ ਕੱਪ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਕਾਬਜ਼

ਲੁਧਿਆਣਾ, ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)  : 35ਵੀਆਂ ਕੋਕਾ ਕੋਲਾ, ਏਵਨ ਸਾਈਕਲ ਜਰਖੜ ਖੇਡਾਂ ਬੀਤੀ ਦੇਰ ਰਾਤ ਅਗਲੇ ਵਰ੍ਹੇ ਮੁੜ ਮਿਲਣ ਦੇ ਵਾਅਦੇ ਨਾਲ਼ ਸਮਾਪਤ ਹੋਈਆਂ। ਕਬੱਡੀ, ਹਾਕੀ, ਵਾਲੀਬਾਲ ਤੇ ਕੁਸ਼ਤੀਆਂ ਦੇ ਫਸਵੇਂ ਫਾਈਨਲ ਮੁਕਾਬਲੇ ਵੇਖਣ ਨੂੰ ਮਿਲ਼ੇ। ਕਬੱਡੀ ਅਕੈਡਮੀਆ ਦੇ ਨਾਇਬ ਸਿੰਘ ਗਰੇਵਾਲ ਜੋਧਾਂ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੀ ਏ ਵੀ ਕਬੱਡੀ ਕਲੱਬ ਨੂੰ 27-21 ਅੰਕਾਂ ਨਾਲ ਹਰਾਕੇ 1:50 ਲੱਖ ਦੀ ਇਨਾਮੀ ਰਾਸ਼ੀ ਨਾਲ ਖਿਤਾਬ ਜਿੱਤਿਆ । ਸ਼ੋਰਮਣੀ ਕਮੇਟੀ ਵਲੋਂ ਸਿਮਰਨ ਕੰਗ , ਲੱਡਾ ਬੱਲਪੁਰੀਆ, ਵਧੀਆ ਧਾਵੀ, ਚੱਕੀ ਰਾਮਦਾਸ ਵਧਾਈ ਜਾਫੀ ਬਣੇ।ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਸਟ੍ਰੋਟਰਫ ਲਵਾਉਣ ਦੇ ਕੀਤੇ ਵਾਅਦੇ ਨੂੰ ਜਲਦੀ ਪੂਰਾ ਕਰਨ ਦਾ ਯਕੀਨ ਦਿਵਾਉਂਦਿਆਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮਾਤਾ ਸਾਹਿਬ ਕੌਰ ਚੈਰੀਟੇਬਲ ਤੇ ਸਪੋਰਟਸ ਟਰੱਸਟ ਜਰਖੜ ਦੇ ਆਰੰਭੇ ਖੇਡ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ।

ਜਰਖੜ ਸਪੋਰਟਸ ਟਰਸਟ ਵੱਲੋਂ ਕਬੱਡੀ ਸਟਾਰ ਮਨਜੀਤ ਸਿੰਘ ਮੋਹਲਾ ਨੂੰ ਮਾਣਕ ਜੋਧਾਂ ਕਬੱਡੀ ਅੇੈਵਾਰਡ,ਜਗਤ ਪ੍ਰਸਿੱਧ ਖੇਡ ਲਿਖਾਰੀ ਪ੍ਰਿੰ: ਸਰਵਣ ਸਿੰਘ ਨੂੰ ਖੇਡ ਸਾਹਿਤ ਅੇੈਵਾਰਡ, ਨਾਮਵਰ ਪੱਤਰਕਾਰ ਯਾਦਵਿੰਦਰ ਕਰਫਿਊ ਨੂੰ ਪੰਜਾਬ ਦਾ ਮਾਣ ਅੇੈਵਾਰ੍ਡ, ਵਲੌਗਰ ਗੁਰੀ ਘਰਾਂਗਣਾ ਨੂੰ ਭਗਤ ਪੂਰਨ ਸਿੰਘ ਅੇੈਵਾਰਡ, ਅਤੇ ਖੇਡ ਪ੍ਰਮੋਟਰ ਨਰੈਣ ਸਿੰਘ ਗਰੇਵਾਲ ਨੂੰ ਅਮਰਜੀਤ ਗਰੇਵਾਲ ਖੇਡ ਅੇੇੈਵਾਰਡ ਨਾਲ਼ ਸਨਮਾਨਿਤ ਕੀਤਾ ਗਿਆ। ਫਾਈਨਲ ਸਮਾਰੋਹ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਇਲਾਵਾ ਵਿਧਾਇਕ ਗੁਰਮੀਤ ਸਿੰਘ ਖੁੱਡੀਆ, ਵਿਧਾਇਕ ਗੁਰਲਾਲ ਸਿੰਘ ਘਨੌਰ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਉਲੰਪੀਅਨ ਗੁਰਬਾਜ਼ ਸਿੰਘ, ਸਮੇਤ ਅਹਿਮ ਹਸਤੀਆਂ ਨੇ ਖਿਡਾਰੀਆਂ ਨੂੰ ਇਨਾਮ ਵੰਡੇ।ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਹੋਏ ਹਾਕੀ ਮੁਕਾਬਲਿਆਂ ਵਿਚ ਜੂਨੀਅਰ ਵਰਗ ‘ਚ ਜਰਖੜ ਅਕੈਡਮੀ ਨੇ ਏਕ ਨੂਰ ਅਕੈਡਮੀ ਨੂੰ 5-1 ਨਾਲ, ਔਰਤਾਂ ਦੇ ਫਾਈਨਲ ਵਿੱਚ ਹਾਕੀ ਮੁਕਾਬਲੇ ‘ਚ ਉਤਰੀ ਰੇਲਵੇ ਨੇ ਸੋਨੀਪਤ ਹਾਕੀ ਸੈੰਟਰ ਨੂੰ 4-3 ਗੋਲਾਂ ਨਾਲ, ਜਦਕਿ ਸੀਨੀਅਰ ਵਰਗ ‘ਚ ਕਿਲਾ ਰਾਏਪੁਰ ਨੇ ਈਗਲ ਕਲੱਬ ਫੇਅਰਫੀਲਡ ਅਮਰੀਕਾ ਨੂੰ 4-2 ਗੋਲਾਂ ਨਾਲ ਹਰਾਕੇ ਮਹਿੰਦਰ ਪ੍ਰਤਾਪ ਗਰੇਵਾਲ ਕੱਪ ਦੇ ਚੈਂਪੀਅਨ ਬਣੇ। ਵਾਲੀਵਾਲ ਵਿੱਚ ਗਿੱਲ ਨੇ ਗੰਢੂਆਂ 3-0 ਨਾਲ ਹਰਾਕੇ ਅਮਰਜੀਤ ਗਰੇਵਾਲ ਅਤੇ ਬਾਬਾ ਸੁਰਜਨ ਸਿੰਘ ਕੱਪ ਜਿੱਤਿਆ ।ਬਚਨ ਸਿੰਘ ਮੰਡੋੜ ਕੁਸ਼ਤੀ ਕੱਪ ਦੌਰਾਨ ਬਾਲ ਕੇਸਰੀ ਦਾ ਖਿਤਾਬ ਤਰਨਵੀਰ ਸਿੰਘ ਆਲਮਗੀਰ, ਉਪ ਜੇਤੁੂ ਮਨਜੋਤ ਸਿੰਘ ਮੰਡੌੜ, ਜਗਜੀਤ ਸਿੰਘ ਆਲਮਗੀਰ ਤੀਜੇ ਸਥਾਨ ‘ਤੇ ਰਿਹਾ।

ਸਿਤਾਰੇ ਪੰਜਾਬ ਮੁਕਾਬਲੇ ਵਿਚ ਪਰਦੀਪ ਸਿੰਘ ਮੰਡੌੜ ਚੈਂਪੀਅਨ, ਲਿਆਕਤ ਧਲੇਤਾ ਉਪ ਜੇਤੂ , ਰਹੀਮ ਮੰਡੌੜ ਤੀਜੇ ਸਥਾਨ ‘ਤੇ, ਪੰਜਾਬ ਕੁਮਾਰ ਦੇ ਖਿਤਾਬ ਲਈ ਸਹਿਬਾਜ਼ ਸਿੰਘ ਆਲਮਗੀਰ ਪਹਿਲੇ, ਜੱਸਾ ਫਗਵਾੜਾ ਦੂਜੇ ਅਤੇ ਗੁਰਕੀਰਤ ਮੰਡੌੜ ਤੀਜੇ ਸਥਾਨ ‘ਤੇ ਰਹੇ। ਇਸ ਮੌਕੇ ਚੈਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਹਰਕਮਲ ਸਿੰਘ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਨਰਾਇਣ ਸਿੰਘ ਗਰੇਵਾਲ, ਦੇਪਿੰਦਰ ਸਿੰਘ ਡਿੰਪੀ, ਬਲਬੀਰ ਸਿੰਘ ਇੰਸਪੈਕਟਰ, ਸਾਬੀ ਜਰਖੜ, ਅਜੈਬ ਸਿੰਘ ਗਰਚਾ ਯੂ ਕੇ, ਹਰਦੀਪ ਸਿੰਘ ਸੈਣੀ, ਲਕਸ਼ੈ ਭਾਰਤੀ, ਜੀਤ ਸਿੰਘ ਲਾਦੀਆਂ, ਹੈਰੀ ਗੁੱਜਰਵਾਲ਼, ਮਨਜੀਤ ਸਿੰਘ ਸਿਆਟਲ, ਕਰਨੈਲ ਸਿੰਘ ਕੈਲ, ਹਰਮੇਲ ਸਿੰਘ ਕਾਲ਼ਾ ਮੰਡੌੜ, ਸੁਰਿੰਦਰ ਸਿੰਘ ਖੰਨਾ, ਨਿਰਮਲ ਸਿੰਘ ਖਹਿਰਾ ਯੂ ਕੇ, ਜੀ ਐਸ ਰੰਧਾਵਾ, ਅਸ਼ੋਕ ਬਾਂਸਲ, ਵਿਜੇ ਵਰਮਾ, ਅਜੀਤ ਸਿੰਘ ਲਾਦੀਆ ਗੁਰਸਤਿੰਦਰ ਸਿੰਘ ਪਰਗਟ,ਸ਼ਿੰਗਾਰਾ ਸਿੰਘ ਜਰਖੜ ਪੰਮਾ ਗਰੇਵਾਲ ਗੁਰਤੇਜ ਸਿੰਘ ਬਾਕਸਿੰਗ ਕੋਚ ਤਰਨ ਚਾਹਿਲ ਕੈਨੇਡਾ , ਪ੍ਰੋ. ਰਜਿੰਦਰ ਸਿੰਘ ਤੋਂ ਇਲਾਵਾ ਸੰਦੀਪ ਪੰਧੇਰ, ਪਰਮਜੀਤ ਸਿੰਘ ਨੀਟੂ, ਟਰੱਸਟ ਦੇ ਸਮੂਹ ਮੈੰਬਰ ਤੇ ਅਹੁਦੇਦਾਰ ਹਾਜਰ ਸਨ। ਖੇਡ ਪਰਮੋਟਰ ਜਗਰੂਪ ਸਿੰਘ ਜਰਖੜ ਨੇ ਮਹਿਮਾਨਾਂ ਅਤੇ ਖੇਡ ਪ੍ਰੇਮੀਆ ਦਾ ਅਗਲੇ ਵਰੇ ਫੇਰ ਮਿਲਣ ਦੇ ਵਾਅਦੇ ਨਾਲ ਤਹਿ ਦਿਲੋਂ ਧੰਨਵਾਦ ਕੀਤਾ।

 

Previous articleਇਸ਼ਤਿਹਾਰਬਾਜ਼ੀ ਵਿੱਚ ਕਰੋੜਾਂ ਰੁਪਏ ਪਾਣੀ ਵਾਂਗ ਵਹਾ ਰਹੀ ਆਪ ਸਰਕਾਰ – ਜਥੇਦਾਰ ਸਾਹੀ
Next articleਕਲਮਕਾਰ ਕਲਮਾਂ ਦੀ ਜ਼ੁਬਾਨਬੰਦੀ ਖ਼ਿਲਾਫ਼ ਸੰਘਰਸ਼ ਲਈ ਅੱਗੇ ਆਉਣ: ਸਵਰਨਜੀਤ ਸਿੰਘ