ਉੱਘੇ ਅਨੁਵਾਦਕ ਮਹਿੰਦਰ ਬੇਦੀ ਨਹੀਂ ਰਹੇ

ਜੈਤੋ (ਸਮਾਜ ਵੀਕਲੀ):  ਕਾਫੀ ਸਮੇਂ ਤੋਂ ਸਰੀਰਕ ਢਿੱਲ ਮੱਠ ਨਾਲ ਜੂਝ ਰਹੇ ਉੱਘੇ ਅਨੁਵਾਦਕ ਡਾ. ਮਹਿੰਦਰ ਬੇਦੀ ਲੰਘੀ ਰਾਤ ਇਥੇ ਆਪਣੇ ਨਿਵਾਸ ‘ਤੇ ਸਦੀਵੀ ਵਿਛੋੜਾ ਦੇ ਗਏ।

ਆਪਣੇ ਸਾਢੇ ਚਾਰ ਦਹਾਕਿਆਂ ਦੇ ਸਾਹਿਤਕ ਸਫ਼ਰ ਦੌਰਾਨ ਉਨ੍ਹਾਂ ਹਿੰਦੀ /ਉਰਦੂ ਤੋਂ ਸੈਂਕੜੇ ਕਹਾਣੀਆਂ/ਨਾਵਲਿਟ/ਨਾਵਲ ਤੇ ਵਾਰਤਕ ਰਚਨਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਅਨੁਵਾਦ ਦੀਆਂ ਤਿੰਨ ਦਰਜਨ ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ। ਪੰਜਾਬੀ ਦੇ ਸਾਰੇ ਸਿਰਕੱਢ ਅਖ਼ਬਾਰਾਂ /ਰਸਾਲਿਆਂ ਵਿੱਚ ਉਹ ਛਪਦੇ ਰਹੇ। ਉਨ੍ਹਾਂ ਵੱਲੋ ਅਸਗਰ ਵਜਾਹਤ ਦੇ ਹਿੰਦੀ ਨਾਵਲ ਦੇ ਪੰਜਾਬੀ ਅਨੁਵਾਦ ‘ਰਾਵੀ ਵਿਰਸਾ’ ਨੂੰ ਪਿਛਲੇ ਸਾਲ ਭਾਰਤੀ ਸਾਹਿਤ ਅਕਾਦਮੀ ਸਨਮਾਨ ਮਿਲਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਬੋਹਰ: ਟੈਂਕਰ ਨੇ ਮੋਟਰਸਾਈਕਲ ਸਵਾਰਾਂ ਨੂੰ ਪਿੱਛੋਂ ਟੱਕਰ ਮਾਰੀ, ਔਰਤ ਸਣੇ 3 ਮੌਤਾਂ
Next articleIsrael to reopen main crossing point with Gaza