ਸੰਤ ਹਰਜੀਤ ਸਿੰਘ ਦੇ ਨਵੇਂ ਮੁਖੀ ਵਜੋਂ ਦਸਤਾਰ ਸਜਾਈ
ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ ) – ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਵਾਲੇ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸੰਸਾਰੀ ਚੋਲਾ ਤਿਆਗ ਗਏ ਸਨ ਜਿਹਨਾਂ ਨਮਿੱਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਦੁਸਹਿਰਾ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਸੰਤਾਂ ਮਹਾਂਪੁਰਸ਼ਾਂ ਦੀ ਸਰਪ੍ਰਸਤੀ ਤੇ ਸਮੂਹ ਸੇਵਾਦਾਰ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਭਾਈ ਰਣਧੀਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਜਤਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਇਸ ਸਮੇਂ ਅਰਦਾਸ ਭਾਈ ਕੁਲਵਿੰਦਰ ਸਿੰਘ ਵਲੋਂ ਅਰਦਾਸ ਕੀਤੀ ਗਈ। ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ, ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ, ਬੀਬੀ ਜਗੀਰ ਕੌਰ, ਪ੍ਰੋ. ਸੂਬਾ ਸਿੰਘ ਅੰਮ੍ਰਿਤਸਰ,ਵਲੋਂ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਨੂੰ ਸ਼ਰਧਾ ਸੁਮਨ ਭੇਟ ਕਰਦਿਆਂ ਕਿਹਾ ਕਿ ਸੰਤ ਬਾਣੀ ਅਤੇ ਬਾਣੇ ਦੇ ਧਾਰਨੀ ਸਨ ਅਤੇ ਵੱਡੀ ਗਿਣਤੀ ਵਿੱਚ ਕਾਰ ਸੇਵਾ ਦੇ ਕਾਰਜ ਕਰਵਾਏ ਗਏ।
ਸਮੁੱਚੀਆਂ ਸੰਗਤਾਂ ਦੇ ਦਿਲਾਂ ਵਿਚ ਉਹਨਾਂ ਪ੍ਰਤੀ ਭਾਰੀ ਸ਼ਰਧਾ ਸੀ ਅਤੇ ਉਹ ਹਮੇਸ਼ਾ ਸੰਗਤਾਂ ਨਾਲ ਜੁੜੇ ਰਹਿੰਦੇ ਸਨ। ਇਸ ਸਮੇਂ ਸੰਤਾਂ ਮਹਾਂਪੁਰਸ਼ਾਂ ਵਲੋਂ ਗੁਰਦੁਆਰਾ ਸਾਹਿਬ ਦੇ ਸੇਵਾਦਰ ਭਾਈ ਹਰਜੀਤ ਸਿੰਘ ਦੀ ਸਮੂਹ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ, ਇਲਾਕਾ ਨਿਵਾਸੀ ਸੰਗਤਾਂ, ਨਗਰ ਨਿਵਾਸੀ ਸੰਗਤਾਂ ਵਲੋਂ ਦਿੱਤੇ ਭਾਰੀ ਸਹਿਯੋਗ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਦਸਤਾਰਬੰਦੀ ਕੀਤੀ ਗਈ ਅਤੇ ਉਹਨਾਂ ਦੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦੇ ਮੁਖ ਸੇਵਾਦਾਰ ਵਜੋਂ ਨਿਯੁਕਤੀ ਕੀਤੀ ਗਈ। ਸਮੂਹ ਸੰਤਾਂ ਮਹਾਂਪੁਰਸ਼ਾਂ ਵਲੋਂ ਸੰਤ ਬਾਬਾ ਹਰਜੀਤ ਸਿੰਘ ਨੂੰ ਸੰਗਤਾਂ ਨਾਲ ਪਿਆਰ, ਬਾਣੀ, ਬਾਣੇ ਦਾ ਧਾਰਨੀ ਅਤੇ ਨਿਸ਼ਕਾਮ ਸੇਵਕ ਵਜੋਂ ਵਿਚਰਨ ਲਈ ਪ੍ਰੇਰਿਤ ਕੀਤਾ। ਪ੍ਰਬੰਧਕਾਂ ਵਲੋਂ ਵੱਡੀ ਗਿਣਤੀ ਵਿੱਚ ਸੰਤਾਂ ਮਹਾਂਪੁਰਸ਼ਾਂ ਤੇ ਹੋਰ ਨਾਮਵਰ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਨਵੇਂ ਮੁਖੀ ਸੰਤ ਹਰਜੀਤ ਸਿੰਘ ਵਲੋਂ ਸੰਤਾਂ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰਦਿਆਂ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ।
ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ, ਸੰਤ ਬਾਬਾ ਸਵਰਨ ਸਿੰਘ ਅਟਾਰੀ ਬੰਗਾ, ਸੰਤ ਬਾਬਾ ਬਾਜ਼ ਸਿੰਘ ਗੱਗੋਬੂਆ, ਸੰਤ ਬਾਬਾ ਗੁਰਦੇਵ ਸਿੰਘ ਗੱਗੋਬੂਆ, ਹਜੂਰ ਸਾਹਿਬ ਬਾਬਾ ਇੰਦਰ ਸਿੰਘ, ਸੰਤ ਬਾਬਾ ਹਰਜੀਤ ਸਿੰਘ ਨੌਰੰਗਾਬਾਦ, ਸੰਤ ਬਾਬਾ ਰਛਪਾਲ ਸਿੰਘ ਛਾਉਣੀ ਨੌਰੰਗਾਬਾਦ, ਬਾਬਾ ਸਰਬਜੀਤ ਸਿੰਘ ਕੱਲਾ, ਬਾਬਾ ਗੁਰਦੇਵ ਸਿੰਘ ਬਿਧੀ ਚੰਦੀਏ, ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਜੈ ਸਿੰਘ ਮਹਿਮਦਵਾਲ, ਬਾਬਾ ਨਿਰਮਲ ਦਾਸ ਬੂੜੇਵਾਲ, ਸੇਵਾਦਾਰ ਬਾਬਾ ਜੱਗਾ ਸਿੰਘ, ਬਾਬਾ ਹੀਰਾ ਸਿੰਘ ਟਾਹਲੀ ਸਾਹਿਬ, ਸੰਤ ਬਾਬਾ ਘੋਲਾ ਸਿੰਘ ਸਰਹਾਲੀ ਵਾਲੇ, ਹਰਭਜਨ ਸਿੰਘ, ਗੁਰਦਿਆਲ ਸਿੰਘ ਉਤਰਾਖੰਡ, ਬਾਬਾ ਹਰਜੀਤ ਸਿੰਘ ਨੌਰੰਗਾਬਾਦ ਵਾਲੇ, ਬਾਬਾ ਰਛਪਾਲ ਸਿੰਘ, ਬਾਬਾ ਸਰਬਜੀਤ ਸਿੰਘ, ਪਿੰਡ ਕੱਲਾ ਬਾਬਾ ਸਵਰਨ ਸਿੰਘ ਨਿਰੰਕਾਰੀ, ਸੰਤ ਬਾਬਾ ਗੁਰਰਾਜਪਾਲ ਸਿੰਘ ਅੰਮ੍ਰਿਤਸਰ, ਸੰਤ ਸੁਖਜੀਤ ਸਿੰਘ ਸੀਚੇਵਾਲ,ਪ੍ਰੋ. ਸੂਬਾ ਸਿੰਘ ਅੰਮ੍ਰਿਤਸਰ, ਬਾਬਾ ਬਲਵਿੰਦਰ ਸਿੰਘ ਰੱਬ ਜੀ,ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਸਾਬਕਾ ਮੰਤਰੀ ਡਾ ਉਪਿੰਦਰਜੀਤ ਕੌਰ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐੱਸ ਜੀ ਪੀ ਸੀ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਤੇ ਗੁਰਪ੍ਰੀਤ ਕੌਰ ਰੂਹੀ ਅਗਜ਼ੈਕਟਿਵ ਮੈਂਬਰ ਐਸਜੀਪੀਸੀ, ਆਦਿ ਸਮੇਤ ਹੋਰ ਸ਼ਖ਼ਸੀਅਤਾਂ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ ਅਤੇ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਨਵੇਂ ਮੁਖੀ ਸੰਤ ਬਾਬਾ ਹਰਜੀਤ ਦੀ ਹੋਈ ਦਸਤਾਰਬੰਦੀ ਸਮੇਂ ਗ੍ਰਾਮ ਪੰਚਾਇਤ ਠੱਟਾ ਪੁਰਾਣਾ, ਗਰਾਮ ਪੰਚਾਇਤ ਠੱਟਾ ਨਵਾਂ, ਗ੍ਰਾਮ ਪੰਚਾਇਤ ਦਰੀਏਵਾਲ, ਖੁਰਦਾ, ਪੰਡੋਰੀ, ਬੂੜੇਵਾਲ, ਕਡ਼੍ਹਾਲ ਕਲਾਂ ਦੀ ਸੰਗਤ, ਸੈਦਪੁਰ ਨਗਰ ਨਿਵਾਸੀ, ਨਸੀਰਪੁਰ ਨਗਰ ਪੰਚਾਇਤ, ਕਾਹਨਾ ਗਰਾਮ ਪੰਚਾਇਤ , ਦੰਦੂਪੁਰ ਨਗਰ ਨਿਵਾਸੀ, ਮਹਿਜੀਤਪੁਰ ਗਰਾਮ ਪੰਚਾਇਤ, ਭਗਤਪੁਰ ਸਮੂਹ ਨਗਰ ਨਿਵਾਸੀ, ਡੇਰਾ ਸੰਤ ਬਾਬਾ ਤਾਰਾ ਸਿੰਘ ਭੀਮੇਂ ਵਾਲਾ ਫ਼ਾਜ਼ਿਲਕਾ, ਗੁਰੂ ਨਾਨਕ ਸੇਵਕ ਜਥਾ ਬਾਹਰਾ, ਸਮੂਹ ਹਲਵਾਈ ਗੁਰੂ ਨਾਨਕ ਸੇਵਕ ਜਥਾ ਵਲੋਂ ਦਸਤਾਰਾਂ ਤੇ ਮਾਇਆ ਭੇਟ ਕੀਤੀ ਗਈ । ਸਟੇਜ ਸਕੱਤਰ ਦੀ ਸੇਵਾ ਭਾਈ ਇੰਦਰਜੀਤ ਸਿੰਘ ਬਜਾਜ ਵਲੋਂ ਬਾਖੂਬੀ ਨਿਭਾਈ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly