ਰਾਜਕੁਮਾਰ ਦਾ ਸਵਾਲ

ਹਰਕਰਣ ਸਿੰਘ

(ਸਮਾਜ ਵੀਕਲੀ)

ਇੱਕ ਵਾਰ ਇੱਕ ਛੋਟੀ ਜਿਹੀ ਪ੍ਰਜਾ ਦਾ ਰਾਜਾ ਸੀ। ਰਾਜਾ ਬਹੁਤ ਬੁੱਧੀਮਾਨ ਸੀ ਅਤੇ ਉਸ ਨੂੰ ਸਵਾਲ ਜਵਾਬ ਕਰ ਨੇ ਬਹੁਤ ਹੀ ਪਸੰਦ ਸੀ।ਰਾਜ ਆਪਣੇ ਮੰਤਰੀਆਂ ਤੋਂ ਸਵਾਲ ਪੁੱਛਦਾ ਤੇ ਸਹੀ ਜਵਾਬ ਦੇਣ ਵਾਲੇ ਨੂੰ ਸੋਨੇ ਦੇ ਸਿੱਕੇ ਦਿੰਦਾ ਸੀ। ਰਾਜੇ ਕੋਲ ਇੱਕਲੌਤਾ ਰਾਜਕੁਮਾਰ ਸੀ ਜੋ ਕਿ 15 ਸਾਲਾਂ ਦਾ ਸੀ। ਜਦੋਂ ਰਾਜਾ ਆਪਣੇ ਰਾਜਕੁਮਾਰ ਨਾਲ ਪਾਰਕ ਵਿਚ ਪਹਿਲ ਰਿਹਾ ਸੀ। ਪਹਿਲ ਦੇ ਪਹਿਲ ਦੇ ਰਾਜਕੁਮਾਰ ਆਪਣੇ ਪਿਤਾ ਨੂੰ ਇਕ ਬੋਲਦਾ ਹੈ ਕਿ “ਰੱਬ ਤਾ ਸਾਡੇ ਅੰਦਰ ਵੱਸਦਾ ਅਸੀ ਪੱਥਰਾਂ ਦੀ ਪੂਜਾ ਕਿਉਂ ਕਰਦੇ ਹਾਂ?ਮੈਨੂੰ ਪੱਥਰ ਦੀ ਪੂਜਾ ਕਰਨਾ ਬਿਲਕੁਲ ਵੀ ਪਸੰਦ ਨਹੀਂ ਹੈ।”

ਤੇ ਰਾਜਾ ਰਾਜਕੁਮਾਰ ਦੀ ਇਸ ਸਵਾਲ ਤੋਂ ਬੇਚੈਨ ਹੋ ਜਾਂਦਾ ਹੈ ਕਿਉਂਕਿ ਉਸ ਕੋਲ ਇਸ ਦਾ ਜਵਾਬ ਨਹੀਂ ਹੁੰਦਾ।ਰਾਜਾ ਆਪਣੇ ਰਾਜਕੁਮਾਰ ਨਾਲ ਰਾਜ ਸਭਾ ਵਿਚ ਚਲਾ ਜਾਂਦਾ ਹੈ ਤੇ ਰਾਜਕੁਮਾਰ ਦਾ ਪੁੱਛਿਆ ਗਿਆ ਸਵਾਲ ਮੰਤਰੀਆਂ ਤੋਂ ਪੁਛਿਆ।ਮੰਤਰੀਆਂ ਵਿਚੋਂ ਇਕ ਮੰਤਰੀ ਉਠ ਕੇ ਬੋਲਦਾ ਹੈ ਕਿ “ਇਹ ਸਾਡੀ ਪੁਰਾਣੀ ਰੀਤੀ ਹੈ”ਇਸੇ ਤਰਾਂ ਦੁਹਰਾ ਮੰਤਰੀ ਬੋਲਦਾ ਹੈ ਕਿ “ਅਸੀਂ ਰੱਬ ਨੂੰ ਭੁੱਲ ਨਾ ਜਾਈਏ ਜਿਸ ਕਾਰਨ ਅਸੀਂ ਰੱਬ ਦੀ ਪੂਜਾ ਕਰਦੇ ਹਨ” ਇਸੇ ਤਰ੍ਹਾਂ ਹਰ ਇੱਕ ਮੰਤਰੀ ਦੇ ਅਲੱਗ-ਅਲੱਗ ਜਵਾਬ ਸੀ।ਪਰ ਰਾਜ ਕੁਮਾਰ ਨੂੰ ਕਿਸੇ ਦਾ ਵੀ ਜਵਾਬ ਸੰਤੁਸਟ ਨਹੀ ਹੋਇਆ। ਰਾਜਾ ਰਾਜਕੁਮਾਰ ਦੇ ਪੁੱਛੇ ਗਏ ਸਵਾਲ ਤੂੰ ਹੈਰਾਨ ਹੋ ਗਿਆ ਤੇ ਅਗਲੇ ਦਿਨ ਆਪਣੀ ਰਾਜ ਸਭਾ ਵਿਚ ਇੱਕ ਸਾਧੂ ਨੂੰ ਬੁਲਾਇਆ।

ਰਾਜਾ ਰਾਜ ਕੁਮਾਰ ਦਾ ਸਵਾਲ ਜਦੋਂ ਸਾਧੂ ਨੂੰ ਪੁੱਛਿਆ ਤਾਂ ਤਾਂ ਸਾਧੂ ਇਸ ਸੁਆਲ ਦਾ ਜਵਾਬ ਬੜੇ ਅਨੋਖੇ ਤਰੀਕੇ ਨਾਲ ਦਿੰਦਾ ਹੈ। “ਸਾਧੂ ਰਾਜੇ ਦੀ ਇੱਕ ਤਸਵੀਰ ਮੰਗਵਾ ਕੇ ਇਕ ਸਿਪਾਹੀ ਨੂੰ ਉਸ ਉੱਤੇ ਥੁੱਕਣ ਨੂੰ ਕਹਿੰਦਾ ਹੈ।”ਸਿਪਾਹੀ ਰਾਜੇ ਦੀ ਤਸਵੀਰ ਉਤੇ ਨਹੀਂ ਥੁੱਕਦਾ ਦਾ ਕਿਉਂਕਿ ਉਸ ਵਿੱਚ ਰਾਜੇ ਦੀ ਤਸਵੀਰ ਹੁੰਦੀ ਹੈ।ਅਤੇ ਫਿਰ ਸਾਧੂ ਬੋਲਦਾ ਹੈ ਕਿ “ਦੇਖੋ ਮਹਾਰਾਜ ਤੁਸੀਂ ਭਾਵੇਂ ਖ਼ੁਦ ਇਸ ਤਸਵੀਰ ਵਿੱਚ ਮੌਜੂਦ ਨਹੀਂ ਹੈ ਫਿਰ ਵੀ ਤੁਹਾਡਾ ਵਫ਼ਾਦਾਰ ਸਿਪਾਹੀ ਇਸ ਵਿਚ ਤੁਹਾਡਾ ਅਕਸ ਵੇਖਦਾ ਹੈ ਇਹ ਤਸਵੀਰ ਸਿਰਫ਼ ਕਾਗਜ਼ ਦਾ ਟੁਕੜਾ ਹੈ ਪਰ ਤੁਹਾਡੇ ਸਿਪਾਹੀ ਇਸ ਨੂੰ ਆਦਰ ਦਿੰਦਾ ਹਨ ਕਿਉਂਕਿ ਇਹਨਾਂ ਨੂੰ ਤੁਹਾਡੀ ਯਾਦ ਦਿਵਾਉਂਦੀ ਹੈ।

ਠੀਕ ਇਸੇ ਤਰਾ ਸ਼ਰਧਾਲੂ ਮੂਰਤੀ ਰਾਹੀਂ ਭਗਵਾਨ ਦੀ ਪੂਜਾ ਕਰਦੇ ਹਨ ਕਿਉਂਕਿ ਇਨ੍ਹਾਂ ਦੇ ਮਨ ਅੰਦਰ ਪਰਮਾਤਮਾ ਦੇ ਸਰੂਪ ਨੂੰ ਲਿਆਉਂਦੀ ਹੈ ਅਤੇ ਇਕਾਗਰਤਾ ਵਿਚ ਸਹਾਈ ਹੁੰਦੀ ਹੈ।ਐਸੇ ਤਰ੍ਹਾਂ ਲੋਕ ਅਸਲ ਵਿਚ ਪਰਮਾਤਮਾ ਦੀ ਪੂਜਾ ਕਰਦੇ ਹਨ ਸਾਧੂ ਜਾਂ ਪੱਥਰ ਦੀ ਨਹੀਂ ਹੈ।ਰਾਜਾ ਅਤੇ ਰਾਜ ਕੁਮਾਰ ਸਾਧੂ ਦੀ ਗੱਲ ਸੁਣ ਕੇ ਸੰਤੁਸ਼ਟੀ ਮਿਲਦੀ ਹੈ ਅਤੇ ਪੂਜਾ ਕਰਨ ਦਾ ਅਸਲੀ ਮਤਲਬ ਪਤਾ ਲੱਗਿਆ।
ਪਰਮਾਤਮਾ ਕਣ ਕਣ ਵਿੱਚ ਵੱਸਦਾ,ਪਰ ਹਰ ਇਕ ਕਿਸੇ ਨੂੰ ਨਹੀਂ ਦਿੱਸਦਾ।

ਯਾਦ ਰੱਖੀਂ ਤੂੰ ਪਰਮਾਤਮਾ ਨੂੰ,ਪਰਮਾਤਮਾ ਯਾਦ ਕਰਨ ਵਾਲਿਆਂ ਨੂੰ ਨਹੀਂ ਭੁਲਦਾ।

ਹਰਕਰਣ ਸਿੰਘ
+2ਸਾਇੰਸ
ਸਸਸਸ ਮੁੰਡੇ ਸੰਗਰੂਰ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਿਆਨ ਮੈਡੀਟੇਸ਼ਨ ਅਤੇ ਇਸ ਦੇ ਲਾਭ
Next articleਗ਼ਜ਼ਲ