ਮਹਿਤਪੁਰ (ਸੁਖਵਿੰਦਰ ਸਿੰਘ ਖਿੰੰਡਾ) (ਸਮਾਜ ਵੀਕਲੀ)- ਸਮੂਹ ਸੀਨੀਅਰ ਪੁਲਿਸ ਕਪਤਾਨ ਪੰਜਾਬ ਵੱਲੋਂ ਮੋਟਰਸਾਈਕਲ ਜੁਗਾੜੂ ਰੇਹੜੀਆਂ ਬੰਦ ਕਰਵਾਉਣ ਸਬੰਧੀ ਫੁਰਮਾਨ ਜਾਰੀ ਕੀਤਾ ਗਿਆ ਸੀ । ਇਸ ਵਿਚ ਉਨ੍ਹਾਂ ਕਿਹਾ ਸੀ ਕਿ ਸ਼ਹਿਰਾਂ ਪਿੰਡਾਂ ਵਿੱਚ ਆਮ ਪਬਲਿਕ ਦੇ ਵਿਅਕਤੀਆਂ ਵੱਲੋਂ ਕਬਾੜ ਵਿਚੋਂ ਜਾਂ ਕੰਡਮ ਹੋਏ ਮੋਟਰਸਾਈਕਲਾਂ ਦੀਆਂ ਜਗਾੜੂ ਰੇਹੜੀਆਂ ਬਣਾ ਕੇ ਉਸ ਉਪਰ ਫਟੇ ਲਗਾ ਕੇ ਸਵਾਰੀਆਂ ਦੀ ਢੋਆ ਢੁਆਈ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਅਤੇ ਇਕ ਕਸਬੇ ਤੋਂ ਦੂਸਰੇ ਕਸਬੇ ਵਿਚ ਨੈਸ਼ਨਲ ਹਾਈਵੇ ਤੇ ਓਵਰ ਲੋਡ ਕਰੀਬ ਦਸ ਸਵਾਰੀਆਂ ਬਿਠਾ ਕੇ ਉਨ੍ਹਾਂ ਦੀ ਅਤੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਲੈ ਜਾਂਦੇ ਹਨ।
ਇਸ ਰੇਹੜੀ ਵਿਚ ਸੀਮੈਟ, ਬਜ਼ਰੀ, ਰੇਤਾ, ਇਟਾ, ਸਰੀਆ ਅਤੇ ਇਲੈਕਟ੍ਰਾਨਿਕ ਮਸ਼ੀਨਾਂ ਸਮਾਨ ਲੈ ਕੇ ਜਾਂਦੇ ਹਨ। ਕਈ ਵਾਰ ਤੇਜ ਰਫਤਾਰ ਹੋਣ ਕਰਕੇ ਮੋੜ ਕੱਟਣ ਲਗਿਆ ਆਪਣਾ ਸੰਤੁਲਨ ਗਵਾ ਕੇ ਪਲਟ ਜਾਂਦੇ ਹਨ। ਅਤੇ ਐਕਸੀਡੈਂਟ ਦਾ ਕਾਰਨ ਬਣਦੇ ਹਨ। ਇਹ ਹਵਾਲਾ ਦਿੰਦਿਆਂ ਪੁਲਿਸ ਨੂੰ ਸਖ਼ਤ ਹਦਾਇਤ ਜਾਰੀ ਕੀਤੀ ਗਈ ਸੀ ਕਿ ਇਸ ਵਲ ਨਿਜੀ ਧਿਆਨ ਦੇ ਕੇ ਸਪੈਸ਼ਲ ਮੁਹਿੰਮ ਚਲਾ ਕੇ ਇਨ੍ਹਾਂ ਰੇਹੜੀਆਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਅਤੇ ਇਸ ਕਾਰਵਾਈ ਨੂੰ ਨਿਰੰਤਰ ਜਾਰੀ ਰੱਖਣ ਦੇ ਉਦੇਸ਼ ਦਿੱਤੇ ਗਏ ਸਨ। ਇਨਾਂ ਹੁਕਮਾਂ ਨਾਲ ਜਗਾੜੂ ਰੇਹੜੀਆਂ ਬਣਾਉਣ ਤੇ ਚਲਾਉਣ ਵਾਲਿਆਂ ਦੀ ਨੀਂਦ ਦਾ ਉਡਣਾ ਸੁਭਾਵਿਕ ਸੀ।
ਇਸ ਸਬੰਧੀ ਰੇਹੜੀ ਚਾਲਕਾਂ ਦੇ ਭਾਰੀ ਵਿਰੋਧ ਅਗੇ ਝੁਕਦਿਆਂ ਪੰਜਾਬ ਦੇ ਸੀ, ਐਮ, ਭਗਵੰਤ ਮਾਨ ਵੱਲੋਂ ਜੁਗਾੜੂ ਰੇਹੜੀਆਂ ਬੰਦ ਕਰਵਾਉਣ ਦਾ ਫੈਸਲਾ ਵਾਪਸ ਲੈਣ ਨਾਲ ਰੇਹੜੀਆਂ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਨਾਂ ਰੇਹੜੀਆਂ ਵਾਲਿਆਂ ਨੇ ਸੀ, ਐਮ, ਦਾ ਧੰਨਵਾਦ ਕੀਤਾ ਅਤੇ ਇਸ ਖੁਸ਼ੀ ਵਿਚ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਕਿਹਾ ਇਸ ਨਾਲ ਰੇਹੜੀਆਂ ਬਣਾਉਣ ਵਾਲਿਆਂ ਤੇ ਰੇਹੜੀਆਂ ਚਲਾਉਣ ਵਾਲਿਆਂ ਦੇ ਪਰਿਵਾਰ ਪਲਦੇ ਹਨ। ਤੇ ਅਸੀਂ ਫੈਸਲਾ ਵਾਪਸ ਲੈਣ ਤੇ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly