(ਸਮਾਜ ਵੀਕਲੀ)
ਇੱਕ ਵਿਸਾਖ ਵਿਸਾਖੀ ਚੜ੍ਹਿਆ
ਆ ਕੇ ਮਰਦ ਅੰਗਬੜਾ ਖੜ੍ਹਿਆ
ਓ ਫੜ੍ਹ ਕੇ ਹੱਥ ਨੰਗੀ ਸ਼ਮਸ਼ੀਰ
ਮੈਨੂੰ ਇੱਕੋ ਸਿਰ ਬੱਸ ਚਾਹੀਦਾ
ਜੀਹਦਾ ਜਾਗਦਾ ਹੋਏ ਜਮੀਰ
ਲੈਣਾ ਜ਼ਬਰ ਦੇ ਨਾਲ਼ ਓ ਟਾਕਰਾ
ਯੋਧਾ ਆਣ ਸਾਹਮਣੇ ਖੜ੍ਹਿਆ
ਮੌਤੋਂ ਮੂਲ ਭੋਰਾ ਨਾ ਡਰਿਆ
ਮੇਰਾ ਸਿਰ ਹਵਾਲੇ ਆਪ ਦੇ
ਮੈਨੂੰ ਮਰਨ ਦਾ ਨਾ ਕੋਈ ਭੈਅ
ਤੁਸੀਂ ਓ ਉੱਚੇ ਸੁੱਚੇ ਜਾਪ ਦੇ
ਰੱਖਿਆ ਮਾਂ ਨੇ ਨਾਮ ਦਿਆ
ਆ ਕੀਤੀ ਦੂਜੇ ਸੀਸ ਦੀ ਮੰਗ
ਭਿੱਜੀ ਲਹੂ ਸ਼ਮਸ਼ੀਰ ਨਿਸੰਗ
ਉੱਠਿਆ ਇੱਕ ਸੀ ਮਰਦ ਦਲੇਰ
ਮੈਨੂੰ ਆਪਣਾ ਆਪ ਬਣਾ ਲਓ
ਵੱਢ ਲਓ ਸਿਰ ਤੁਸੀਂ ਸ਼ਮਸੇਰ
ਬੱਸ ਮੈਨੂੰ ਲੋਕੀਂ ਧਰਮਾ ਆਖਦੇ
ਉੱਠੀ ਮੰਗ ਫੇਰ ਤੀਜੇ ਸੀਸ ਦੀ
ਇਹ ਗੱਲ ਅਨੋਖੀ ਰੀਸ ਦੀ
ਦੇਣਾ ਪੈਂਦਾ ਅਣਖ ਲਈ ਖੂਨ
ਕੋਈ ਜਗਤ ਤਮਾਸ਼ਾ ਗੱਲ ਨੀ
ਸਿਰ ਝੁਕਾ ਕੇ ਨਾ ਮਿਲੇ ਸਕੂਨ
ਤੀਜਾ ਸਿਰ ਸੀ ਹਿੰਮਤ ਉੱਠਿਆ
ਚੌਥਾ ਸਿਰ ਫਿਰ ਆ ਕੇ ਮੰਗਿਆ
ਰੰਗ ਸ਼ਮਸ਼ੀਰ ਲਹੂ ਸੀ ਰੰਗਿਆ
ਸਾਰੇ ਇੱਕਠ ਸ਼ਨਾਟਾ ਛਾ ਗਿਆ
ਸ਼ੇਰ ਮੌਹਕਮ ਇੱਕਠ ਚੋਂ ਉੱਠਿਆ
ਇੱਕ ਅਣਖੀ ਬੋਲ ਪੁਗਾ ਗਿਆ
ਲੈ ਜਾਓ ਗੁਰੂ ਜੀ ਸਿਰ ਵੱਢ ਕੇ
ਸਿਰ ਪੰਜਵਾਂ ਦੇ ਦਿਓ ਅਖੀਰ ਨੂੰ
ਗੁਰੂ ਬੋਲਿਆ ਤਾਣ ਸ਼ਮਸੀਰ ਨੂੰ
ਖੜ੍ਹਾ ਹੋ ਕੇ ਸਾਹਿਬ ਇੱਕ ਬੋਲਿਆ
ਮੈਨੂੰ ਗੁਰੂ ਜੀ ਐ ਸ਼ਰਤ ਮਨਜੂਰ
ਓ ਸੀਸ ਝੁਕਾ ਕੇ ਵੀ ਨਾ ਡੋਲਿਆ
ਮੈਂ ਲੜ ਕੇ ਜੁਲਮ ਨਾਲ਼ ਜੂਝਣਾ
ਸਾਜ਼ ਦਿੱਤੇ ਪਿਆਰੇ ਪੰਜ ਜਦੋਂ
ਲੰਘਿਆ ਵੇਲਾ਼ ਆਵੇ ਹੱਥ ਕਦੋਂ
ਪੌਸ਼ਾਕੇ ਨਵੇੰ ਹੱਥ ਸ਼ਮਸ਼ੀਰ ਸੀ
ਫੇਰ ਦਿੱਤਾ ਅਮ੍ਰਿਤ ਆਪ ਛਕਾ
ਇੱਕਠ ਚੋਂ ਜਾਗੇ ਕਿੰਨੇ ਜਮੀਰ ਸੀ
ਆਪੇ ਗੁਰੂ ਤੇ ਆਪ ਹੀ ਚੇਲਿਆ
ਜੇ ਜਿਉਣਾ ‘ਜੀਤ’ ਵਿੱਚ ਸ਼ਾਨ ਦੇ
ਮੂਹਰੇ ਜ਼ਬਰ ਦੇ ਹਿੱਕ ਤੂੰ ਤਾਣ ਦੇ
ਜੁਲਮੋ ਸਿਤਮ ਹਮੇਸ਼ਾਂ ਰਿਹਾ ਏ
ਇਹਨੂੰ ਸਹਿੰਦੇ ਰਹੇ ਮਰਜੀਵੜੇ
ਲਹੂ ਨਦੀਆਂ ਵਾਂਗ ਵਹਿਆ ਏ
ਰਹੀਏ ਸੂਰਜ ਵਾਂਗਰ ਚਮਕਦੇ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜਿਲ੍ਹਾ ਸੰਗਰੂਰ
9877358044
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly