14-14 ਮੋਮਬੱਤੀਆਂ ਡਾ. ਅੰਬੇਡਕਰ ਚੋਕ ਤੇ ਜਲਾਈਆਂ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ ਕਪੂਰਥਲਾ ਵਲੋਂ ਡਾ.ਭੀਮ ਰਾਓ ਅੰਬੇਡਕਰ ਚੋਕ ਵਿਖੇ ਫੈਕਟਰੀ ਗੇਟ ਦੇ ਸਾਹਮਣੇ ਕਰੋੜਾਂ ਲੋਕਾਂ ਦੇ ਮਸੀਹਾ, ਭਾਰਤੀ ਸੰਵਿਧਾਨ ਦੇ ਨਿਰਮਾਤਾ ਨਾਰੀ ਜਾਤੀ ਦੇ ਮੁਕਤੀ ਦਾਤਾ ਡਾ.ਬੀ.ਆਰ ਅੰਬੇਡਕਰ ਜੀ ਦੇ 131ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਕੀਤੀ। ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਬਾਬਾ ਸਾਹਿਬ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ ਅਤੇ ਪੜ੍ਹ ਲਿਖ ਕੇ ਉਹ ਉੱਚਕੋਟੀ ਦੇ ਵਿਦਵਾਨ, ਅਰਥ ਸਾਸ਼ਤਰੀ, ਸਮਾਜ ਸਾਸ਼ਤਰੀ ਅਤੇ ਰਾਜਨੀਤੀ ਦੇ ਮਾਹਰ ਹੋਏ। ਦੁਨੀਆਂ ਦੇ ਤਾਕਤਵਰ ਦੇਸ਼ ਅਮਰੀਕਾ ਨੇ ਉਨ੍ਹਾਂ ਨੂੰ ਗਿਆਨ ਦੇ ਪ੍ਰਤੀਕ ਦੀ ਉਪਾਧੀ ਦਿੱਤੀ ਅਤੇ ਉਨ੍ਹਾਂ ਦਾ ਜਨਮ ਦਿਵਸ ਨੂੰ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਵਜੋਂ ਮਨਾਇਆ ਜਾਵੇਗਾ।
ਡਾ. ਅੰਬੇਡਕਰ ਸੁਸਾਇਟੀ ਨੇ ਪਹਿਲੀ ਬਾਰ ਅਗਿਆਨਤਾ ਰੂਪੀ ਹਨੇਰੇ ਨੂੰ ਦੂਰ ਕਰਨ ਲਈ ਹਰੇਕ ਪਰਿਵਾਰ ਨੇ 14-14 ਮੋਮਬੱਤੀਆਂ ਡਾ. ਅੰਬੇਡਕਰ ਚੋਕ ਤੇ ਜਲਾਈਆਂ। ਇਸ ਸ਼ੁੱਭ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਆਲ ਇੰਡੀਆ ਐਸਸੀ/ ਐਸਟੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਦੇ ਜੋਨਲ ਪ੍ਰਧਾਨ ਜੀਤ ਸਿੰਘ , ਸਾਬਕਾ ਪ੍ਰਧਾਨ ਪੂਰਨ ਸਿੰਘ, ਬੁੱਧੀਜੀਵੀ ਨਿਰਵੈਰ ਸਿੰਘ, ਮੈਡਮ ਅੰਜਨਾ ਭੱਟੀ ਅਤੇ ਓਬੀਸੀ ਐਸਸੀਏਸ਼ਨ ਦੇ ਵਰਕਿੰਗ ਪ੍ਰਧਾਨ ਅਰਵਿੰਦ ਪ੍ਰਸ਼ਾਦ ਨੇ ਸਾਂਝੇ ਤੌਰ ਤੇ ਕਿਹਾ ਕਿ ਕਰੌੜਾਂ ਲੋਕਾਂ ਦੀ ਤਕਦੀਰ ਬਦਲਣ ਵਾਲੇ ਮਾਹਾਂਪੁਰਸ਼ ਨੇ 4000 ਸਾਲ ਦੇ ਮਨੂੰਵਾਦੀ ਇਤਿਹਾਸ ਨੂੰ ਸਿਰਫ 40 ਸਾਲਾਂ ਵਿੱਚ ਬਦਲ ਕੇ ਰੱਖ ਦਿੱਤਾ ਇਹ ਉਨ੍ਹਾਂ ਦੇ ਗਿਆਨ ਦੀ ਬਦੌਲਤ ਸੀ।
ਬਾਬਾ ਸਾਹਿਬ ਨੂੰ ਅਧੁਨਿਕ ਭਾਰਤ ਦਾ ਨਿਰਮਾਤਾ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਦੇਸ਼ ਦੀ ਪ੍ਰਗਤੀ ਵਿੱਚ ਬਹੁਤ ਵੱਡੇ ਪ੍ਰੋਜੈਕਟ ਜਿਵੇਂ ਕਿ ਪਾਣੀ ਨੂੰ ਕੰਟਰੋਲ ਕਰਕੇ ਡੈਮ ਬਣਾਉਣ, ਰਿਜਰਵ ਬੈਂਕ ਆਫ ਇੰਡੀਆ ਦੀ ਸਥਾਪਨਾ, ਮਜਦੂਰਾਂ ਲਈ ਕਾਨੂੰਨ, ਭਾਰਤੀ ਸੰਵਿਧਾਨ ਬਣਾ ਕੇ ਲੋਕਤੰਤਰ ਦੀ ਸਥਾਪਨਾ ਆਦਿ ਕਰਕੇ ਸ਼ਲਾਘਾਯੋਗ ਕਾਰਜ ਕੀਤੇ ਅਤੇ ਇਸ ਤੋਂ ਇਲਾਵਾ ਹਿੰਦੂ ਕੋਡ ਬਿੱਲ ਦੁਆਰਾ ਮਹਿਲਾਵਾਂ ਲਈ ਸਮਾਨ ਅਧਿਕਾਰਾਂ ਲਈ ਬਾਬਾ ਸਾਹਿਬ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਸਮਾਗਮ ਵਿੱਚ ਸੀਨੀਅਰ ਉੱਪ ਪ੍ਰਧਾਨ ਸੰਤੋਖ ਰਾਮ ਜਨਾਗਲ, ਉੱਪ ਪ੍ਰਧਾਨ ਨਿਰਮਲ ਸਿੰਘ, ਜੋਨਲ ਸਕੱਤਰ ਸੋਹਨ ਬੈਠਾ, ਰਣਜੀਤ ਸਿੰਘ, ਦੇਸ ਰਾਜ, ਰਾਮ ਨਿਵਾਸ, ਲੱਖੀ ਬਾਬੂ, ਧਰਮਵੀਰ, ਜਸਪਾਲ ਸਿੰਘ ਚੌਹਾਨ, ਗੁਰਨਾਮ ਸਿੰਘ, ਲੱਖੀ ਬਾਬੂ, ਨੰਦ ਲਾਲ, ਗੁਰਮੇਲ ਸਿੰਘ, ਰਾਮ ਮੂਰਤੀ, ਰੌਸ਼ਨ ਲਾਲ,ਕ੍ਰਿਸ਼ਨਾ ਕੁਮਾਰ, ਨੀਰਜ ਕੁਮਾਰ ਪਾਰਸ, ਜਸਵੀਰ ਸਿੰਘ ਅਹਲੂਵਾਲੀਆ, ਕਰਨੈਲ ਸਿੰਘ, ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਕ੍ਰਿਸ਼ਨ ਸਿੰਘ, ਝਲਮਨ ਸਿੰਘ, ਪਾਲ ਕੌਰ ਪੈੰਥਰ, ਰਛਪਾਲ ਕੌਰ, ਸੁਨੀਤਾ ਰਾਣੀ ਅਤੇ ਸ਼ੀਤਲ ਕੌਰ ਆਦਿ ਨੇ ਭਰਪੂਰ ਸਹਿਯੋਗ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly