(ਸਮਾਜ ਵੀਕਲੀ)-ਚੰਡੀਗੜ੍ਹ,(ਰਮੇਸ਼ਵਰ ਸਿੰਘ) ਲੋਕ ਫ਼ਨਕਾਰ ਰੋਮੀ ਘੜਾਮੇਂ ਵਾਲ਼ਾ ਦੀ ਟੀਮ ਲੈਂਪ (ਲੋਕ ਆਵਾਜ਼ ਮਿਲੋਡਿਕ ਪਲਟੂਨ) ਵੱਲੋਂ ਤਿਆਰ ਕੀਤੀ ਸ਼ਾਰਟ ਪੋਇਮੋ-ਬਾਇਉਗ੍ਰਾਫੀ ਇਲਾਹੀ ਸ਼ਖਸੀਅਤ: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਟ੍ਰਾਂਸਪੋਰਟ ਮਿਨਿਸਟਰ ਲਾਲਜੀਤ ਸਿੰਘ ਭੁੱਲਰ ਅਤੇ ਭੁਪਿੰਦਰ ਕੌਰ ਸੰਧੂ ਸਟੇਟ ਜੋਆਇੰਟ ਸੈਕਟਰੀ (ਆਪ) ਵੱਲੋਂ ਰਿਲੀਜ਼ ਕੀਤੀ ਗਈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਲੈਂਪ ਦੇ ਪ੍ਰੋਡਕਸ਼ਨ ਮੈਨੇਜਰ ਗੁਰਪ੍ਰੀਤ ਸਿੰਘ ਰੋਪੜ ਨੇ ਦੱਸਿਆ ਕਿ ਰੋਮੀ ਵੱਲੋਂ ਲਿਖੇ ਤੇ ਲੈਅ-ਬੱਧ ਕੀਤੇ, ਮਿਊਜ਼ਿਕ ਡਾਇਰੈਕਟਰ ਹਨੀ ਬੀ. ਦੇ ਸੰਗੀਤਕ ਧੁਨਾਂ ਨਾਲ਼ ਸ਼ਿੰਗਾਰੇ ਅਤੇ ਵੀਡੀਓ ਡਾਇਰੈਕਟਰ ਇੰਦਰ ਸ਼ਾਮਪੁਰੀਆ ਵੱਲੋਂ ਵੀਡੀਓ ਨਿਰਦੇਸ਼ਿਤ ਕੀਤੇ ਇਸ ਪ੍ਰੋਜੈਕਟ ਨੂੰ ਲੈੰਪ ਟੀ.ਵੀ. ਯੂ ਟਿਊਬ ਚੈਨਲ ‘ਤੇ ਵੇਖਿਆ ਜਾ ਸਕਦਾ ਹੈ। ਇਸ ਮੌਕੇ ਦੀਪਕ ਸ਼ਰਮਾ ਸਟੇਟ ਜੋਆਇੰਟ ਸੈਕਟਰੀ (ਯੂਥ ਵਿੰਗ), ਵਰਿੰਦਰ ਸਿੰਘ ਸਿੱਧੂ (ਜ਼ਿਲ੍ਹਾ ਪ੍ਰਧਾਨ, ਲੀਗਲ ਸੈੱਲ ਫਿਰੋਜ਼ਪੁਰ) ਅਤੇ ਬਿਕਰਮਜੀਤ ਸਿੰਘ ਗਿੱਲ (ਨੈਸ਼ਨਲ ਕੌਂਸਲ ਮੈਂਬਰ) ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਪ੍ਰੋਡਿਊਸਰ ਬਲਬੀਰ ਸਿੰਘ ਯੂ.ਐੱਸ.ਏ., ਮੁੱਖ ਸਲਾਹਕਾਰਾ ਰਣਬੀਰ ਕੌਰ ਬੱਲ ਯੂ.ਐੱਸ.ਏ., ਸੁਰਿੰਦਰ ਕੌਰ ਤੇ ਡਾ. ਜਸਵੀਰ ਕੌਰ ਡਾਇਰੈਕਟਰਸ ਕੌਰ ਵੈੱਲਫੇਅਰ ਫਾਊਂਡੇਸ਼ਨ ਅਤੇ ਬਿਕਰਮ ਸਿੰਘ ਚੀਮਾ ਯੂ.ਐੱਸ.ਏ., ਨਰਮੈਲ ਸੰਧੂ ਯੂ.ਐੱਸ.ਏ. ਨੇ ਮੁਬਾਰਕਬਾਦ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly