(ਸਮਾਜ ਵੀਕਲੀ)-ਬਲਾਚੌਰ (ਹਰਜਿੰਦਰ ਪਾਲ ਛਾਬੜਾ)– ਦੇਸਾ ਵਿਦੇਸ਼ਾ ਵਿੱਚ ਬੈਠੀਆਂ ਸੰਗਤਾਂ ਤੇ ਗੱਦੀ ਨਸੀਨ ਬਾਬਾ ਸਖੀ ਰਾਮ ਜੀ ਦੀ ਰਹਿਨੁਮਾਈ ਹੇਠ ਸਾਲਾਨਾ ਮੇਲਾ ਤੇ ਕੁਸਤੀ ਦੰਗਲ ਡੇਰਾ ਪੀਰ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਨੇੜੇ ਬਲਾਚੌਰ ਜਿਲਾਂ ਸਹੀਦ ਭਗਤ ਸਿੰਘ ਨਗਰ ਵਿਖੇ ਵਿਸਾਖੀ ਦੇ ਸੁੱਭ ਦਿਹਾੜੇ ਤੇ 11 ਤੇ 12 ਅਪ੍ਰੈਲ 2022 ਨੂੰ ਕਰਵਾਇਆ ਜਾ ਰਿਹਾ ਹੈ। ਜਿਥੇ 11 ਅਪ੍ਰੈਲ ਨੂੰ ਬਾਦ ਦੁਪਿਹਰ ਕੁਸਤੀ ਦੰਗਲ ਕਰਵਾਇਆ ਜਾਵੇਗਾ। ਜਿਸ ਵਿੱਚ ਭਾਰਤ ਕੇਸਰੀ ਪਹਿਲਵਾਨ ਜੱਸਾ ਪੱਟੀ ਪ੍ਰਿਤਪਾਲ ਫਗਵਾੜਾ ਬਾਬਾ ਫਰੀਦ ਦੀਨਾਨਗਰ ਸਮਸੇਰ ਦੀਨਾਨਗਰ ਵਿਕਾਸ ਖੰਨਾ ਲਾਲੀ ਮੰਡ ਚੌਤਾ ਘੁੱਦੂ ਪਹਿਲਵਾਨ ਖੰਨਾ ਸੋਨੂੰ ਕਾਂਗੜਾ ਆਦਿ ਪਹਿਲਵਾਨ ਕੁਸਤੀਆ ਦੇ ਜੋਹਰ ਦਿਖਾਉਣਗੇ। ਉਥੇ ਲੜਕੀਆਂ ਦੀਆਂ ਕੁਸਤੀਆ ਵੀ ਕਰਵਾਈਆਂ ਜਾਣਗੀਆਂ। ਦੂਸਰੇ ਦਿਨ 12 ਅਪ੍ਰੈਲ ਨੂੰ ਸਾਮ ਨੂੰ ਪੀਰਾ ਦੇ ਦਰਬਾਰ ਤੇ ਸੂਫੀ ਮਹਿਫਲ ਹੋਵੇਗੀ।
ਜਿਸ ਵਿੱਚ ਸਟਾਰ ਕਲਾਕਾਰ ਮਾਸਟਰ ਸਲੀਮ ਨੂਰਾਂ ਸੁਲਤਾਨਾਂ ਪੰਮਾ ਡੂੰਮੇਵਾਲ ਯਾਸਿਰ ਹੂਸੈਨ ਜੀ ਖਾਨ ਸੰਗਰਾਮ ਪਰਵੀਨ ਭਾਰਟਾ ਆਦਿ ਸੰਗਤਾਂ ਨੂੰ ਸੂਫੀ ਗੀਤਾਂ ਨਾਲ ਨਿਹਾਲ ਕਰਨਗੇ। ਪੀਰਾਂ ਦੇ ਦਰਬਾਰ ਤੇ ਅਤੁੱਟ ਲੰਗਰ ਵਰਤਗੇ। ਸਾਰੀਆਂ ਸੰਗਤਾਂ ਜਰੂਰ ਹੁੰਮ ਹੁੰਮਾਕੇ ਪੁੱਜਣ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਸੰਗਤਾਂ ਦੇ ਬੈਠਣ ਵਧੀਆ ਪਰਬੰਧ ਹੋਣਗੇ। ਸਾਰੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜੋ ਸੰਗਤਾਂ ਦੀ ਤਨ ਮਨ ਨਾਲ ਸੇਵਾ ਨਿਭਾਉਣਗੇ। ਇਸ ਮੋਕੇ ਸਾਈ ਕਾਲੇ ਸਾਹ ਜੀ ਸਰਪੰਚ ਗੁਰਨਾਮ ਸਿੰਘ ਲੰਬੜਦਾਰ ਅਵਤਾਰ ਸਿੰਘ ਬਾਜਵਾ ਸਾਬਕਾ ਸਰਪੰਚ ਡਾਕਟਰ ਜੋਗਿੰਦਰ ਪਾਲ ਪੈਨੀ ਪਹਿਲਵਾਨ ਧਰੁਵ ਪਹਿਲਵਾਨ ਰਵੀ ਘੋਲਾ ਆਦਿ ਸੇਵਾਦਾਰ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly