(ਸਮਾਜ ਵੀਕਲੀ)
ਉਹ ਸਮਾਂ ਯਾਦ ਕਰ ਦਿਲ ਭਰ ਆਉਂਦਾ ਹੈ,
ਪੁਰਾਣਾ ਪੰਜਾਬ ਜਦੋਂ ਯਾਦ ਜਿਹਾ ਆਉਂਦਾ ਹੈ,
ਕਿਤੇ ਬੈਠਾ ਬਾਪੂ ਦੇਖੋ ਪੋਤੇ ਨੂੰ ਖਿਡਾਉਂਦਾ ਹੈ,
ਕਿਤੇ ਕੋਈ ਖੇਤ ਵਿਚੋਂ ਪੱਠੇ ਵੱਢੀ ਆਉਂਦਾ ਹੈ,
ਕਿਤੇ ਕੋਈ ਮੂਹਰੇ ਖੜਾ ਮੱਝ ਨੂੰ ਚੁਆਉਂਦਾ ਹੈ,
ਨਾਲੇ ਓਹ ਮੱਛਰ ਭਜਾਵੇ ਨਾਲੇ ਆਟਾ ਪਾਉਂਦਾ ਹੈ,
ਕੋਈ ਖਾਵੇ ਰੋਟੀ ਮੱਕੀ ਦੀ ਸਾਗ ਵਿੱਚ ਘਿਓ ਪਾਉਂਦਾ ਹੈ,
ਕੋਈ ਦੇਖੋ ਕਾੜ੍ਹਨੀ ‘ ਚ ਦੁੱਧ ਨੂੰ ਹਿਲਾਉਂਦਾ ਹੈ,
ਕੋਈ ਬੇਬੇ ਰੋਟੀ ਬਣਾਵੇ ਮੁੰਡਾ ਬਾਲਣ ਚੁੱਲ੍ਹੇ ਪਾਉਂਦਾ ਹੈ,
ਕੋਈ ਦੇਖੋ ਦਾਣਿਆਂ ਨੂੰ ਭੱਠੀ ਤੋਂ ਭੁਨਾਉਂਦਾ ਹੈ,
ਕੋਈ ਦੇਖੋ ਕੋਠੇ ਉੱਤੇ ਖੜ੍ਹਾ ਅੰਟੀਨਾ ਘੁਮਾਉਂਦਾ ਹੈ,
ਜਦੋਂ ਆਏ ਸਿਗਨਲ ਰੌਲਾ ਖ਼ੂਬ ਪਾਉਂਦਾ ਹੈ,
ਕੋਈ ਦੇਖੋ ਬੈਠਾ ਟੀਵੀ ਮੂਹਰੇ ਲੋਕਾਂ ਨੂੰ ਦਿਖਾਉਂਦਾ ਹੈ,
ਟੀਵੀ ਦੇਖਣ ਵਾਲਿਆਂ ਲਈ ਦਰੀ ਵਿਛਾਉਂਦਾ ਹੈ,
ਕੋਈ ਦੇਖੋ ਮਿੱਠੇ ਮਿੱਠੇ ਗੰਨੇ ਲਈ ਆਉਂਦਾ ਹੈ,
ਨਾਲੇ ਖਾਵੇ ਆਪ ਨਾਲੇ ਦੂਜਿਆਂ ਨੂੰ ਖਵਾਉਂਦਾ ਹੈ,
ਕੋਈ ਦਹੀਂ ਖਾਵੇ ਕੋਈ ਖੁੱਲਾ ਦੁੱਧ ਪੀਂਦਾ ਤੇ ਪਿਆਉਂਦਾ ਹੈ,
ਕੋਈ ਬਾਪੂ ਦੇਖੋ ਦੁੱਧ ਦਾ ਛੰਨਾ ਭਰ ਪੁੱਤ ਨੂੰ ਪਿਲਾਉਂਦਾ ਹੈ,
ਫੇਰ ਪੁੱਤ ਕੋਲੋਂ ਖ਼ੂਬ ਬੈਠਕਾਂ ਲਵਾਵੇ ਨਾਲੇ ਭਜਾਉਂਦਾ ਹੈ,
ਕੋਈ ਦੇਖੋ ਚੁੱਲ੍ਹੇ ਉੱਤੇ ਦੇਖੋ ਕੜਾਹ ਪਿਆ ਬਣਾਉਂਦਾ ਹੈ,
ਘਰ ਆਏ ਮਹਿਮਾਨਾਂ ਨੂੰ ਪਿਆਰ ਨਾਲ ਖੁਆਉਂਦਾ ਹੈ,
ਕੋਈ ਦੇਖੋ ਪਾਣੀ ਕੱਢਣ ਲਈ ਟਿੰਡਾਂ ਨੂੰ ਘੁਮਾਉਂਦਾ ਹੈ,
ਕਿਸੇ ਕੋਲ ਰੇਡੀਓ ਖ਼ਬਰਾਂ ਲੋਕਾਂ ਨੂੰ ਸੁਣਾਉਂਦਾ ਹੈ,
ਕੋਈ ਦੇਖੋ ਮਸ਼ੀਨ ਉੱਤੇ ਮੱਝਾਂ ਲਈ ਪੱਠੇ ਕਤਰਾਉਂਦਾ ਹੈ,
ਕੋਈ ਦੇਖੋ ਕਿਸੇ ਘਰ ਵਿੱਚ ਮਹਿਮਾਨ ਲੱਗੇ ਆਉਂਦਾ ਹੈ,
ਬੱਚੇ ਦੇਖਦੇ ਮਹਿਮਾਨ ਨੂੰ ਤਾਂ ਚਾਅ ਚੜ ਆਉਂਦਾ ਹੈ,
ਅੱਜ ਖੀਰ ਬਣੇਗੀ ਜਰੂਰ ਖਾਵਾਂਗੇ ਮਹਿਮਾਨ ਆਉਂਦਾ ਹੈ,
ਕਿਤੇ ਕੋਈ ਆਪ ਖੇਡੇ ਨਾਲੇ ਸਾਥੀਆਂ ਨੂੰ ਖਿਡਾਉਂਦਾ ਹੈ,
ਦੇਖ ਦੇਖ ਬੱਚਿਆਂ ਨੂੰ, ਵੱਡਿਆਂ ਨੂੰ ਬੜਾ ਮਜ਼ਾ ਆਉਂਦਾ ਹੈ,
ਖੁਸ਼ਕਿਸਮਤ ਹੈ ਪੀੜ੍ਹੀ ਜੀਹਨੇ ਏਨੀ ਤਰੱਕੀ ਦੇਖੀ ਹੈ,
ਬੇਰੰਗ ਪੱਤਰਾਂ ਤੋਂ ਲੈ ਦੇਖਿਆ ਮੋਬਾਇਲ ਮਨ ਭਾਉਂਦਾ ਹੈ,
ਪਰ ਧਰਮਿੰਦਰ ਪੁਰਾਣਾ ਪੰਜਾਬ ਬੜਾ ਚੇਤੇ ਆਉਂਦਾ ਹੈ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly