(ਸਮਾਜ ਵੀਕਲੀ)-ਕਪੂਰਥਲਾ ,(ਕੌੜਾ)- ਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ, ਕਪੂਰਥਲਾ ਵਿੱਚ 4 ਅਪ੍ਰੈਲ ਨੂੰ ਨਵੇਂ ਸੈਸ਼ਨ ਦੀ ਸ਼ੁਰੂਆਤ ਸਮਾਗਮ ਨਾਲ ਕੀਤੀ ਗਈ। ਪਾਠ ਦੀ ਸਮਾਪਤੀ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਸ਼ਬਦ ਸੁਖਮਨੀ ਸਾਹਿਬ ਦਾ ਪਾਠ ਕੀਤੇ ਗਏ। ,ਉਪਰੰਤ ਸ਼ਬਦ ਗਾਇਨ ਵੀ ਕੀਤਾ ਗਿਆ ।
ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਨਾਨਕਪੁਰ ਨੇ ਵਿਦਿਆਰਥੀਆਂ ਨੂੰ ਨਵੀਂ ਜਮਾਤ ਵਿੱਚ ਪ੍ਰਵੇਸ਼ ਕਰਨ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਸਕੂਲ ਵਿੱਚ ਵਿੱਦਿਆ ਹਾਸਿਲ ਕਰਕੇ ਜਿੱਥੇ ਵਿਦਿਆਰਥੀ ਕਲਾਸ ਦਰ ਕਲਾਸ ਅੱਗੇ ਆਪਣੀ ਮੰਜਿਲ ਵੱਲ ਵੱਧਦਾ ਹੈ। ਉਥੇ ਹੀ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਜਿਸ ਵਿੱਚ ਖੇਡਾਂ, ਜੀਵਨ ਵਿੱਚ ਸਘੰਰਸ਼ ਦੇ ਗੁਣ,ਭਲੇ ਬੁਰੇ ਦੀ ਸਮਝ,ਸਹੀ ਸਮੇਂ ਤੇ ਸਹੀ ਫੈਸਲਾ ਲੈਣਾ ਆਦਿ ਸਭ ਵਿਦਿਆਰਥੀ ਆਪਣੇ ਸਕੂਲ ਸਮੇਂ ਦੌਰਾਨ ਸਿੱਖਦਾ ਹੈ। ਇਸ ਲਈ ਅੱਜ ਨਵੇਂ ਵਿੱਦਿਅਕ ਸ਼ੈਸਨ ਵਿੱਚ ਪੁਰਾਣੀਆਂ ਜਮਾਤਾਂ ਨੂੰ ਪਾਸ ਕਰਕੇ ਨਵੀਂ ਜਮਾਤਾਂ ਵਿੱਚ ਦਾਖਲ ਹੋਣ ਤੇ ਉਹਨਾਂ ਵਿਦਿਆਰਥੀਆਂ ਨੂੰ ਇਸੇ ਪ੍ਰਕਾਰ ਜੀਵਨ ਦੀ ਹਰ ਪੌੜੀ ਚੜ੍ਹਨ ਲਈ ਪ੍ਰੇਰਿਤ ਕੀਤਾ।ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੇ ਦੌਰਾਨ ਹੋਰ ਮਿਹਨਤ ਕਰਕੇ ਜਿੰਦਗੀ ਵਿੱਚ ਉੱਚ ਮੁਕਾਮ ਹਾਸਲ ਕਰਨ ਲਈ ਪ੍ਰੇਰਣਾ ਦਿੱਤੀ। ਇਸ ਮੌਕੇ ਸਕੂਲ ਦੇ ਸਮੂਹ ਵਿਦਿਆਰਥੀ ਤੇ ਸਕੂਲ ਦਾ ਸਮੂਹ ਸਟਾਫ਼ ਹਾਜਰ ਸੀ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly