ਬਾਬਾ ਸਾਹਿਬ ਡਾ: ਅੰਬੇਡਕਰ ਦਾ ਜਨਮ ਦਿਵਸ ਵਿਸ਼ਾਲ ਪੱਧਰ ਤੇ ਮਨਾਇਆ ਜਾਵੇਗਾ, ਪ੍ਰਮੁੱਖ ਬੁਧੀਜੀਵੀ ਦੇਣਗੇ ਵਿਸ਼ੇਸ਼ ਜਾਣਕਾਰੀਆਂ

ਸਮਾਗਮ ਲਈ ਸੱਦਾ ਪੱਤਰ ਜਾਰੀ ਕਰਦੇ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਆਗੂ

ਜਲੰਧਰ (ਸਮਾਜ ਵੀਕਲੀ)- ਅੰਬੇਡਕਰ ਮਿਸ਼ਨ ਸੋਸਾਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੋਸਾਇਟੀ ਦੇ ਪ੍ਰਧਾਨ ਸੋਹਨ ਲਾਲ ਸਾਬਕਾ ਡੀ ਪੀ ਆਈ (ਕਾਲਜਾਂ) ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ ਜਲੰਧਰ ਵਿਖੇ ਹੋਈ. ਮੀਟਿੰਗ ਵਿਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ 14 ਅਪ੍ਰੈਲ 2022 ਨੂੰ, ਬੜੀ ਸ਼ਰਧਾਪੂਰਵਕ, ਬਾਬਾ ਸਾਹਿਬ ਦੀ ਚਰਨ ਛੋਹ ਪ੍ਰਾਪਤ ਭੂਮੀ, ਅੰਬੇਡਕਰ ਭਵਨ, ਜਲੰਧਰ ਵਿਖੇ ਵਿਸ਼ਾਲ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਗਿਆ. ਪ੍ਰਮੁੱਖ ਬੁਧੀਜੀਵੀ ਸ਼੍ਰੀ ਅਸ਼ੋਕ ਸਹੋਤਾ ਲੈਕਚਰਰ (ਐੱਮ ਏ ਇੰਗਲਿਸ਼, ਪਾਲਿਟਿਕਲ ਸਾਈਂਸ ਤੇ ਪੰਜਾਬੀ), ਡਾ.. ਜੀ ਸੀ ਕੌਲ ਐੱਮਏ ਪੀਐਚ ਡੀ ਸਾਬਕਾ ਐਚਓਡੀ ਪੰਜਾਬੀ ਵਿਭਾਗ, ਡੀਏਵੀ ਕਾਲਜ ਜਲੰਧਰ ਅਤੇ ਜਨਰਲ ਸਕੱਤਰ ਅੰਬੇਡਕਰ ਭਵਨ ਟਰੱਸਟ, ਅਤੇ ਜਸਵਿੰਦਰ ਵਰਿਆਣਾ ਸੂਬਾ ਪ੍ਰਧਾਨ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ) ਪੰਜਾਬ ਯੂਨਿਟ ਨੂੰ ਮੁਖ ਬੁਲਾਰਿਆਂ ਵਜੋਂ ਬੁਲਾਉਣ ਦਾ ਫੈਸਲਾ ਕੀਤਾ ਗਿਆ. ਉੱਘੇ ਅੰਬੇਡਕਰੀ, ਲੇਖਕ, ਚਿੰਤਕ ਤੇ ਸੰਪਾਦਕ ਭੀਮ ਪਤ੍ਰਿਕਾ ਸ਼੍ਰੀ ਲਾਹੌਰੀ ਰਾਮ ਬਾਲੀ ਨੂੰ ਸਮਾਗਮ ਦੀ ਪ੍ਰਧਾਨਗੀ ਕਰਨਗੇ. ਮੀਟਿੰਗ ਉਪਰੰਤ ਸੋਸਾਇਟੀ ਵੱਲੋਂ ਪਬਲਿਕ ਲਈ ਸੱਦਾ ਪੱਤਰ ਜਾਰੀ ਕਰਕੇ ਸਭ ਨੂੰ 14 ਅਪ੍ਰੈਲ ਨੂੰ ਸਵੇਰੇ 10 .00 ਵਜੇ ਹੁੱਮ ਹਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ.

ਸਮਾਗਮ ਨੂੰ ਅੰਬੇਡਕਰ ਭਵਨ ਟਰੱਸਟ ਜਲੰਧਰ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ. ਮਿਸ਼ਨਰੀ ਕਲਾਕਾਰ ਜਗਤਾਰ ਵਰਿਆਣਵੀ ਤੇ ਪਾਰਟੀ ਗੀਤ-ਸੰਗੀਤ ਪੇਸ਼ ਕਰਨਗੇ. ਅੰਬੇਡਕਰੀ ਤੇ ਤਰਕਸ਼ੀਲ ਸਾਹਿਤ ਦੇ ਬੁਕ ਸਟਾਲਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ. ਇਸ ਮੌਕੇ ਮੀ ਟਿੰਗ ਵਿਚ ਸਰਵ ਸ਼੍ਰੀ ਲਾਹੌਰੀ ਰਾਮ ਬਾਲੀ, ਬਲਦੇਵ ਰਾਜ ਭਾਰਦਵਾਜ, ਜਸਵਿੰਦਰ ਵਰਿਆਣਾ, ਮੈਡਮ ਸੁਦੇਸ਼ ਕਲਿਆਣ, ਐਡਵੋਕੇਟ ਪਰਮਿੰਦਰ ਸਿੰਘ ਖੁੱਤਣ, ਰਾਜ ਕੁਮਾਰ ਵਰਿਆਣਾ ਅਤੇ ਐਡਵੋਕੇਟ ਕੁਲਦੀਪ ਭੱਟੀ ਆਦਿ ਹਾਜ਼ਰ ਸਨ. ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ.

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)
ਫੋਟੋ ਕੈਪਸ਼ਨ: ਸਮਾਗਮ ਲਈ ਸੱਦਾ ਪੱਤਰ ਜਾਰੀ ਕਰਦੇ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਆਗੂ

Previous articleਰੱਬ ਦੇ ਬੋਲ
Next articleभव्य पैमाने पर मनाया जाएगा बाबा साहब डॉ. अंबेडकर का जन्मदिन, प्रमुख बुद्धिजीवी देंगे विशेष जानकारी