ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਕਲਰਕ ਨੇ 35 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਖੁਦਕਸ਼ੀ ਕੀਤੀ

ਲਹਿਰਾਗਾਗਾ (ਸਮਾਜ ਵੀਕਲੀ):   ਇਥੇ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ’ਚ ਤਾਇਨਾਤ 36 ਸਾਲ ਦੇ ਦਵਿੰਦਰ ਸਿੰਘ ਵਰਮਾ ਨੇ ਕਾਲਜ ’ਚ ਕਰਮਚਾਰੀਆਂ ਨੂੰ  35 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਆਰਥਿਕ ਤੰਗੀ ਕਰਕੇ ਕਾਲਜ ਦੇ ਦਫਤਰ ’ਚ ਫਾਹਾ ਲੈਕੇ ਖ਼ੁਦਕਸ਼ੀ ਕਰ ਲਈ ਹੈ। ਉਸ ਨੇ ਆਪਣੀ ਮੌਤ ’ਚ ਛੱਡੇ ਨੋਟ ’ਚ ਪਿੰ੍ਰੰਸੀਪਲ ਤੇ ਰਜਿਸਟਰਾਰ ਨੂੰ ਮੌਤ ਦਾ ਦੋਸ਼ੀ ਦੱਸਿਆ ਹੈ। ਸਾਲ 2012-13 ’ਚ ਗਬਨ ਹੋਇਆ ਸੀ ਜਿਸ ਮਗਰੋ ਉਸ ਨੇ ਪੱਖੇ ਨਾਲ ਟੈਲੀਫੋਨ ਦੀ ਤਾਰ ਪਾਕੇ ਖੁਦਕਸ਼ੀ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਗੰਭੀਰ ਜਖ਼ਮੀ ਹੋ ਗਿਆ ਸੀ ਪਰ ਇਸ ਸਮੇਂ ਪਰਿਵਾਰ ਤਨਖਾਹ ਨਾ ਮਿਲਣ ਕਰਕੇ ਆਰਥਿਕ ਤੇ ਮਾਨਸਿਕ ਰੂਪ ’ਚ ਪੇ੍ਸ਼ਾਨ ਰਹਿੰਦਾ ਸੀ।

ਕਾਲਜ ਦੇ ਮੁਲਜ਼ਮ ਰਤਨਪਾਲ, ਕੰਵਲਜੀਤ ਸਿੰਘ , ਸਿਵਾਲੀ ਤੇ ਮਨਦੀਪ ਸ਼ਰਮਾ ਨੇ ਕਿਹਾ ਕਿ ਵਾਰ ਵਾਰ ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਤੇ ਰਾਜਸੀ ਪਾਰਟੀਆਂ ਤੇ ਅਧਿਕਾਰੀਆਂ ਤੱਕ ਪਹੁੰਚ ਕਰਨ ਦੇ ਬਾਵਜੂਦ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਜਿਸ ਕਰਕੇ ਆਉਣ ਵਾਲੇ ਦਿਨਾਂ ’ਚ ਹੋਰ ਕਰਮਚਾਰੀ ਵੀ ਖੁਦਕਸ਼ੀਆਂ ਦੇ ਰਾਹ ਪੈ ਸਕਦੇ ਹਨ। ਕਾਲਜ ਮੁਲਾਜ਼ਮਾਂ ਨੇ ਲਾਸ਼ ਪੁਲੀਸ ਨੂੰ ਲੈਕੇ ਜਾਣ ਤੋਂ ਰੋਕ ਦਿੱਤਾ। ਚਿਤਾਵਨੀ ਦਿੱਤੀ ਕਿ ਜਦੋ ਤੱਕ ਕਾਲਜ ਕਰਮਚਾਰੀਆਂ ਦੀ ਮੰਗਾਂ ਨਹੀਂ ਅਤੇ ਮ੍ਰਿਤਕ ਦੇ ਪਰਿਵਾਰ ਲਈ 30 ਲੱਖ ਮੁਆਵਜ਼ਾ ਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨਹੀਂ ਦਿੱਤੀ ਜਾਂਦੀ ਉਹ ਲਾਸ਼ ਨੂੰ ਗੇਟ ਅੱਗੇ ਰੱਖਕੇ ਧਰਨਾ ਲਾਉਣ ਦਾ ਐਲਾਨ ਕੀਤਾ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ  ਪਰਿਵਾਰ ਦੇ ਹੱਕ ’ਚ ਸਾਥ ਦੇਣ ਦਾ ਜਨਤਕ ਐਲਾਨ ਕੀਤਾ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਕੇਂਦਰੀ ਸੇਵਾ ਨਿਯਮ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ
Next articleਅਤਿਵਾਦ ਨਾਲ ‘ਬਿਮਸਟੈਕ’ ਮੁਲਕ ਰਲ ਕੇ ਨਜਿੱਠਣ: ਜੈਸ਼ੰਕਰ