(ਸਮਾਜ ਵੀਕਲੀ)- ਤਿੰਨ ਕੁ ਦਹਾਕਿਆਂ ਵਿੱਚ ਪੰਜਾਬ ਬਹੁਤ ਬੁਰੀ ਤਰ੍ਹਾਂ ਨਸ਼ਿਆਂ ਵਿੱਚ ਨਪੀੜਿਆ ਜਾ ਰਿਹਾ ਹੈ।ਉਸ ਤੋਂ ਪਹਿਲਾਂ ਅਫੀਮ ਭੁੱਕੀ ਜਾਂ ਦਾਰੂ ਹੀ ਖ਼ਾਸ ਨਸ਼ੇ ਸਨ ਜਿਨ੍ਹਾਂ ਦਾ ਸਰੀਰ ਉੱਤੇ ਬਹੁਤਾ ਮਾੜਾ ਪ੍ਰਭਾਵ ਨਹੀਂ ਪੈਂਦਾ ਸੀ।ਫੇਰ ਇਕ ਨਸ਼ਾ ਮਾਫ਼ੀਆ ਦਾ ਅਜਿਹਾ ਹੜ੍ਹ ਚੱਲਿਆ ਤਾਂ ਅਨੇਕਾਂ ਪ੍ਰਕਾਰ ਦੇ ਕੈਮੀਕਲ ਨਸ਼ੇ ਪੰਜਾਬ ਵਿੱਚ ਆ ਗਏ।ਇਸ ਦਾ ਮੁੱਖ ਕਾਰਨ ਇਹ ਸੀ ਪੰਜਾਬ ਵਿੱਚ ਸ਼ਰਾਬ ਦਾ ਰੇਟ ਬਹੁਤ ਵਧਾ ਦਿੱਤਾ ਗਿਆ ਗੁਆਂਢੀ ਰਾਜਾਂ ਵਿੱਚ ਸ਼ਰਾਬ ਬਹੁਤ ਸਸਤੀ ਹੈ,ਨਸ਼ਾ ਮਾਫੀਆ ਨੇ ਆਪਣਾ ਧੰਦਾ ਚਾਲੂ ਕਰ ਲਿਆ ਗਿਆ।ਚਿੱਟਾ ਹੋਰ ਅਨੇਕ ਤਰ੍ਹਾਂ ਦੇ ਨਸ਼ੇ ਦੇ ਟੀਕੇ ਬਾਜ਼ਾਰ ਵਿਚ ਵਿਕਣ ਲੱਗੇ।ਅਜਿਹਾ ਪੰਜਾਬ ਵਿੱਚ ਕਿਉਂ ਹੋਇਆ ਸਰਕਾਰ ਨੇ ਗੰਭੀਰ ਰੂਪ ਵਿੱਚ ਨਹੀਂ ਸੋਚਿਆ ਦਵਾਈ ਦੀਆਂ ਦੁਕਾਨਾਂ ਤੇ ਹੀ ਛਾਪੇ ਮਾਰਨੇ ਚਾਲੂ ਕਰ ਦਿੱਤੇ।ਨਸ਼ਿਆਂ ਦੇ ਟੀਕੇ ਜਾਂ ਗੋਲੀਆਂ ਤਾਂ ਸ਼ਾਇਦ ਲੱਭੀਆਂ ਨਹੀਂ ਪਰ ਨਸ਼ਾ ਇੰਸਪੈਕਟਰਾਂ ਨੇ ਉਹ ਖਾਸ ਦਵਾਈਆਂ ਜੋ ਕੇ ਮਰੀਜ਼ਾਂ ਲਈ ਬਹੁਤ ਜ਼ਰੂਰੀ ਹਨ ਉਹ ਵਿਕਣੀਆਂ ਬੰਦ ਕਰ ਦਿੱਤੀਆਂ।ਅੱਜਕੱਲ੍ਹ ਨੀਂਦ ਨਾ ਆਉਣ ਦੀ ਬਹੁਤ ਗੰਭੀਰ ਬਿਮਾਰੀ ਹੈ ਇਸ ਦੀਆਂ ਗੋਲੀਆਂ ਵੀ ਬਾਜ਼ਾਰ ਵਿੱਚ ਵਿਕਣੀਆਂ ਬੰਦ ਕਰ ਦਿੱਤੀਆਂ। ਆਯੁਰਵੈਦਿਕ ਦਵਾਈਆਂ ਵਿੱਚ ਕੁਝ ਅਫ਼ੀਮ ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ।ਉਹ ਜ਼ਰੂਰੀ ਦਵਾਈਆਂ ਵੀ ਬੰਦ ਕਰ ਦਿੱਤੀਆਂ।ਕਿਸੇ ਨੂੰ ਗੰਭੀਰ ਰੂਪ ਵਿਚ ਟੱਟੀਆਂ ਲੱਗ ਜਾਣ ਤਾਂ ਉਸ ਲਈ ਇਕ ਬਹੁਤ ਵਧੀਆ ਗੋਲੀ ਲੋਮੋਟਿਲ ਹੈ ਜਿਸ ਨਾਲ ਪੇਟ ਬਹੁਤ ਜਲਦੀ ਠੀਕ ਹੋ ਜਾਂਦਾ ਹੈ ਉਹ ਗੋਲੀਆਂ ਵੀ ਪੰਜਾਬ ਵਿੱਚ ਨਹੀਂ ਮਿਲਦੀਆਂ।ਇਹ ਹੈ ਸਾਡੇ ਸਿਹਤ ਵਿਭਾਗ ਦੇ ਕਾਰਨਾਮੇ ਜਿਨ੍ਹਾਂ ਦਾ ਨਤੀਜਾ ਕੋਈ ਬਹੁਤਾ ਵਧੀਆ ਨਹੀਂ ਨਿਕਲਿਆ।
ਹੁਣ ਤਿੰਨ ਕੁ ਦਹਾਕਿਆਂ ਤੋਂ ਹਰਿਆਣਾ ਰਾਜਸਥਾਨ ਤੇ ਚੰਡੀਗੜ੍ਹ ਵਿਚ ਸ਼ਰਾਬ ਸਸਤੀ ਹੈ, ਨਸ਼ਾ ਮਾਫੀਏ ਵਾਲੇ ਉੱਥੋਂ ਮਾਲ ਲਿਆ ਕੇ ਵੇਚਦੇ ਰਹੇ।ਇਨ੍ਹਾਂ ਨੂੰ ਹਟਾਉਣਾ ਕਿਸਨੇ ਸੀ ਕਿਉਂਕਿ ਸਾਡੀ ਨੇਤਾਗਿਰੀ ਬਹੁਤ ਇਸ ਕੰਮ ਲਈ ਭਾਰੂ ਹੈ।ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹਦੇ ਹਨ ਖ਼ਾਸ ਬੰਦਿਆਂ ਨੂੰ ਨੇਤਾ ਲੋਕ ਪੂਰਾ ਜ਼ਿਲ੍ਹਾ ਸੰਭਾਲ ਦਿੰਦੇ ਹਨ।ਉਹ ਆਪਣੀ ਮਰਜ਼ੀ ਦੇ ਰੇਟ ਨਾਲ ਵੇਚਦੇ ਹਨ ਕੌਣ ਰੋਕੇਗਾ। “ਕੌਣ ਕਹੇ ਰਾਣੀ ਅੱਗਾ ਢੱਕ” ਹੁਣ ਪੰਜਾਬ ਵਿੱਚ ਨਵੀਂ ਸਰਕਾਰ ਨੇ ਕਮਾਂਡ ਸੰਭਾਲੀ ਹੈ ਬਾਹਰਲੇ ਰਾਜਾਂ ਤੋਂ ਨਸ਼ਾ ਆਉਣ ਤੇ ਰੋਕ ਲਗਾ ਦਿੱਤੀ ਹੈ।ਬਹੁਤ ਚੰਗਾ ਉਪਰਾਲਾ ਹੈ ਪਰ ਪਰਦੇ ਦੇ ਪਿੱਛੇ ਕੀ ਹੈ ਇਹ ਸਰਕਾਰ ਨੂੰ ਵੀ ਸ਼ਾਇਦ ਪਤਾ ਨਹੀਂ।ਸ਼ਰਾਬ ਮਾਫ਼ੀਆ ਵਾਲੇ ਥੋਕ ਜਾਂ ਠੇਕਿਆਂ ਤੋਂ ਸਸਤੇ ਰੂਪ ਵਿੱਚ ਦਾਰੂ ਦੀਆਂ ਪੇਟੀਆਂ ਖਰੀਦ ਲੈਂਦੇ ਹਨ।ਦੇਸੀ ਦਾਰੂ ਦੀ ਠੇਕੇ ਵਿੱਚ ਕੀਮਤ ਢਾਈ ਕੁ ਸੌ ਰੁਪਿਆ ਹੈ,ਮਾਫੀਆ ਵਾਲੇ ਡੇਢ ਸੌ ਦੀ ਵੇਚਦੇ ਹਨ।ਭਲਾ ਦੱਸੋ ਕਿਹੜਾ ਸੁਧਾਰ ਹੋ ਗਿਆ।ਅਪਰੈਲ ਤੋਂ ਹਰ ਸਾਲ ਪੰਜਾਬ ਵਿੱਚ ਸ਼ਰਾਬ ਦੀ ਨਵੀਂ ਨੀਤੀ ਚਾਲੂ ਕੀਤੀ ਜਾਂਦੀ ਹੈ।ਪਰ ਇਸ ਵਾਰ ਦੋ ਕੁ ਮਹੀਨੇ ਪਤਾ ਨਹੀਂ ਕਿਸ ਕਾਰਨ ਲੇਟ ਕਰ ਦਿੱਤੀ ਗਈ ਹੈ।
ਮੈਂ ਤਿੰਨ ਦਹਾਕਿਆਂ ਤੋਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦਾ ਹਾਂ ਮੁੰਬਈ ਮੇਰਾ ਸਬ ਆਫਿਸ ਹੈ ਜਿੱਥੋਂ ਮੈਂ ਹਵਾਈ ਜਹਾਜ਼ ਰਾਹੀਂ ਜਾਣਾ ਹੁੰਦਾ ਹੈ।ਤਿੰਨ ਕੁ ਦਹਾਕੇ ਪਹਿਲਾਂ ਮੁੰਬਈ ਵਿਚ ਬਹੁਤ ਘਟੀਆ ਦਰਜੇ ਦੀ ਘਰ ਦੀ ਕੱਢੀ ਸ਼ਰਾਬ ਵਿਕਦੀ ਸੀ।ਜੋ ਬਹੁਤ ਸਸਤੀ ਸੀ,ਹਰ ਮੁਹੱਲੇ ਵਿੱਚ ਦਸ ਬਾਰਾਂ ਘਰਾਂ ਵਿੱਚ ਵਿਕਦੀ ਸੀ।ਉਨ੍ਹਾਂ ਦਾ ਤਰੀਕਾ ਇਹ ਸੀ ਇੱਕ ਰੁਪਏ ਦੀ ਪੀ ਲਵੋ ਜਾਂ ਪੂਰੀ ਬੋਤਲ ਖ਼ਰੀਦ ਲਵੋ।ਬੇਹੱਦ ਘਟੀਆ ਦਾਰੂ ਕਰਕੇ ਲੋਕਾਂ ਦੀ ਸਿਹਤ ਉੱਤੇ ਬਹੁਤ ਅਸਰ ਪੈ ਰਿਹਾ ਸੀ।ਚੋਣਾਂ ਹੋਈਆਂ ਤਾਂ ਇਕ ਨਵੀਂ ਪਾਰਟੀ ਨੇ ਕਮਾਂਡ ਸੰਭਾਲੀ ਨਸ਼ਾ ਬਹੁਤ ਭਾਰੀ ਸੀ ਪਰ ਬੰਬਈ ਦੇ ਵਿੱਚ ਰੋਕਣਾ ਬਹੁਤ ਮੁਸ਼ਕਲ ਹੈ। ਸਮਝਦਾਰ ਸਰਕਾਰ ਨੇ ਠੇਕੇ ਬੰਦ ਕਰਕੇ ਦੁਕਾਨਾਂ ਖੋਲ੍ਹ ਦਿੱਤੀਆਂ,ਅਤੇ ਤਰੀਕਾ ਉਹ ਅਪਣਾਇਆ ਜੋ ਨਕਲੀ ਦਾਰੂ ਵੇਚਣ ਵਾਲੇ ਵਰਤਦੇ ਸਨ।ਹੁਣ ਤਕ ਉਹ ਤਰੀਕਾ ਚਾਲੂ ਹੈ ਹਰ ਦੁਕਾਨ ਦੇ ਵਿਚ ਜਾਓ ਤਹਾਨੂੰ ਜਿੰਨੇ ਰੁਪਏ ਦੀ ਦਾਰੂ ਪੀਣੀ ਹੈ ਪੀ ਲਵੋ।ਨਾਲ ਖਾਣ ਪੀਣ ਨੂੰ ਵੀ ਵਧੀਆ ਦਿੰਦੇ ਹਨ।ਨਕਲੀ ਦਾਰੂ ਕਦੋਂ ਦੀ ਪੱਤਰੇ ਵਾਚ ਗਈ ਸਰਕਾਰ ਵੱਲੋਂ “ਦੇਸੀ ਦਾਰੂ ਚੇਦੁਕਾਨ” ਥਾਂ ਥਾਂ ਖੁੱਲ੍ਹੀਆਂ ਹੋਈਆਂ ਹਨ ਤੇ ਲੋਕਾਂ ਦੀ ਮੰਗ ਪੂਰੀ ਕਰਦੀਆਂ ਹਨ, ਨਸ਼ੇੜੀਆਂ ਦਾ ਕੰਮ ਪੂਰਾ ਹੋ ਜਾਂਦਾ ਹੈ ਨਕਲੀ ਨਸ਼ੇ ਲੋਕੀਂ ਬਹੁਤ ਘੱਟ ਵਰਤਦੇ ਹਨ।
ਦਿੱਲੀ ਮੈਟਰੋ ਵਿਚ ਵੀ ਸਹੀ ਰੂਪ ਵਿਚ ਦੁਕਾਨਾਂ ਤੇ ਸ਼ਰਾਬ ਮਿਲਦੀ ਹੈ ਤੇ ਨਸ਼ੇੜੀ ਕੋਈ ਭਾਰੂ ਨਹੀਂ ਹਨ।ਇਕ ਗੱਲ ਮੈਂ ਇੱਥੇ ਬਹੁਤ ਜ਼ਰੂਰੀ ਕਰਨੀ ਚਾਹੁੰਦਾ ਹਾਂ ਕਿ ਸ਼ਰਾਬ ਬੰਦ ਕਦੇ ਵੀ ਨਹੀਂ ਕੀਤੀ ਜਾ ਸਕਦੀ। ਇੱਕ ਵਾਰ ਹਰਿਆਣੇ ਚ ਸ਼ਰਾਬ ਬੰਦ ਕਰ ਕੇ ਕੀ ਨਤੀਜਾ ਨਿਕਲਿਆ ਸੀ ਸਾਰੀ ਦੁਨੀਆਂ ਜਾਣਦੀ ਹੈ। ਕੀ ਹੁਣ ਬਿਹਾਰ ਵਿਚ ਦਾਰੂ ਨਹੀਂ ਮਿਲਦੀ, ਮੇਰੇ ਨਾਲ ਜਹਾਜ਼ਾਂ ਵਿਚ ਗੁਜਰਾਤ ਦੇ ਦੋਸਤ ਨੌਕਰੀ ਕਰਦੇ ਹਨ ਮੈਂ ਅਕਸਰ ਉਨ੍ਹਾਂ ਨੂੰ ਘਰ ਮਿਲਣ ਚਲਿਆ ਜਾਇਆ ਕਰਦਾ ਹਾਂ।ਗੁਜਰਾਤ ਵਿੱਚ ਜਿਵੇਂ ਸਵੇਰੇ ਅਖ਼ਬਾਰ ਵਿਕਦੇ ਹਨ ਉਸ ਤਰ੍ਹਾਂ ਦਾਰੂ ਵਿਕਦੀ ਹੈ।ਸੱਜਣੋਂ ਮਿੱਤਰੋ ਬੇਲੀਓ ਇਹ ਮੇਰੇ ਜ਼ਿੰਦਗੀ ਦੇ ਦੇਖੇ ਹੋਏ ਖਾਸ ਤਜਰਬੇ ਹਨ ਜੋ ਤੁਹਾਡੇ ਤੇ ਸਰਕਾਰ ਨਾਲ ਸਾਂਝੇ ਕਰ ਰਿਹਾ ਹਾਂ।
ਮੁੱਕਦੀ ਗੱਲ -ਪੰਜਾਬ ਵਿੱਚੋਂ ਨਕਲੀ ਨਸ਼ੇ ਬੰਦ ਕਰਨੇ ਚਾਹੁੰਦੇ ਹੋ ਤੇ ਸ਼ਰਾਬ ਮਾਫੀਆ ਰੋਕਣਾ ਚਾਹੁੰਦੇ ਹੋ।ਤਾਂ ਪੰਜਾਬ ਵਿੱਚ ਦੁਕਾਨਦਾਰੀ ਦਾਰੂ ਦਾ ਸਿਸਟਮ ਚਾਲੂ ਕਰਨਾ ਪਵੇਗਾ।ਪੀਣ ਵਾਲਿਆਂ ਨੂੰ ਖ਼ਰਾਬ ਮਾਲ ਨਹੀਂ ਮਿਲੇਗਾ ਤੇ ਦੁਕਾਨਾਂ ਵਾਲਿਆਂ ਨੂੰ ਰੁਜ਼ਗਾਰ ਮਿਲੇਗਾ।ਹੋਰ ਨਸ਼ੇ ਬੰਦ ਕੀਤੇ ਜਾ ਸਕਦੇ ਹਨ ਜਾਂ ਉਨ੍ਹਾਂ ਨਾਲ ਬਹੁਤ ਜਲਦੀ ਮੌਤ ਹੋ ਜਾਂਦੀ ਹੈ। ਸ਼ਰਾਬ ਦੁਨੀਆ ਵਿੱਚ ਸਭ ਤੋਂ ਵੱਧ ਵਰਤੀ ਜਾ ਰਹੀ ਹੈ ਪੰਜਾਬ ਵਾਲੇ ਪੀਣ ਦਾ ਕਿਉਂ ਹੱਕ ਨਹੀਂ ਰੱਖਦੇ ਸਰਕਾਰ ਕੋਈ ਠੋਸ ਤਰੀਕਾ ਲੱਭੇ ਜਿਸ ਨਾਲ ਐਕਸਾਈਜ਼ ਤੋਂ ਕਮਾਈ ਵੀ ਵੱਧ ਹੋਵੇ ਤੇ ਜਨਤਾ ਨੂੰ ਪੀਣ ਲਈ ਦਾਰੂ ਵੀ ਅਸਲੀ ਮਿਲੇ।
ਰਮੇਸ਼ਵਰ ਸਿੰਘ ਪਟਿਆਲਾ ਸੰਪਰਕ ਨੰਬਰ-9914880392