ਮੈ ਜਿਉਂਦੀ ਹੋ ਗਈ ਲਾਸ਼

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਮੈਂ ਜਿਉਂਦੀ ਹੋ ਗਈ , ਲਾਸ਼ ,
ਫਿਰ ਵੀ ਨਾਂ ਆਇਆਂ , ਪਾਸ ,
ਸਭ ਕੁਝ ਹੀ ਗਵਾਂ ਲਿਆ ,
ਤੇਰੇ ਪਿੱਛੇ, ਤੈਨੂੰ ਨਾ ਅਹਿਸਾਸ ।

ਅੱਖ਼ੀਆਂ ਹੋਈਆਂ ਲਾਲ , ਨਾਂ ਨੀਂਦਰ ਪੈਂਦੀ ,
ਤੜਫਾਉਣਾ ਤੂੰ ਰੱਜ ਕੇ ਮੈਂਨੂੰ ,ਨਾ ਕੁੱਝ ਤੈਨੂੰ ਕਹਿੰਦੀ।
ਸਭ ਤੇ ਅਪਣਾ ਹੱਕ ਸਮਝਦਾਂ,ਮੈਂ ਨਾਂ ਕੋਈ ਖ਼ਾਸ ।

ਮੈ ਜਿਉਂਦੀ ਹੋ ਗਈ , ਲਾਸ਼ ,
ਫਿਰ ਵੀ ਨਾ ਆਇਆ , ਪਾਸ ।

ਰੱਬ ਨੇ ਬਣਾਇਆਂ ਰਿਸ਼ਤਾ, ਤੋੜਿਆ ਹੁਣ ਤੂੰ ਆਪ ਵੇ।
ਮੇਰੇ ਲਈ ਤੂੰ ਦਿਲ ਵਿਚ ਰੱਖਦਾ,ਕਾਹਤੋਂ ਐਨਾਂ ਪਾਪ ਵੇ।
ਮੇਰੇ ਨਾਲ ਤੂੰ ਇੰਝ ਖੇਡਦਾ,ਜਿਉ ਖੇਡੇਂ ਬਾਜ਼ੀ ਤਾਸ਼।

ਮੈ ਜਿਉਂਦੀ ਹੋ ਗਈ , ਲਾਸ਼ ।
ਫ਼ਿਰ ਵੀ ਨਾ ਆਇਆ ,ਪਾਸ।

ਭੁੱਲ ਗਿਆਂ ਏ ਕਸਮਾਂ, ਟੁੱਟ ਗਏ ਨੇ ਵਾਦੇ,
ਹੁਣ ਮੌਤ ਹੀ ਬਾਕੀ ਏ ,ਤੂੰ ਝੋਲੀ ਮੇਰੀ ਪਾਂਦੇ।
ਦਿਲ ਦੀ ਬਾਜ਼ੀ ਹਾਰ ਗਈ ,ਤੂੰ ਤਾਂ ਹੋ ਗਿਆ ਪਾਸ।

ਮੈ ਜਿਉਂਦੀ ਹੋ ਗਈ , ਲਾਸ਼ ।
ਫ਼ਿਰ ਵੀ ਨਾ ਆਇਆ ,ਪਾਸ ।

ਦੱਸ ਤੇਰੇ ਲਈ ਕਿ ਰੱਬ ਤੋ ਮੰਗਾ,ਐਸੀ ਕੋਈ ਸਜ਼ਾ ਵੀ ਨਹੀਂ।
ਤੂੰ ਤਾਂ ਕੁਲਵੀਰੇ ਮੁੱਕਰ ਗਿਆ,ਮੇਰੇ ਕੋਲ ਗਵਾਹ ਵੀ ਨਹੀਂ।
ਰੱਬ ਤੋ ਤੇਰੀ ਖੁਸ਼ੀ ਹੀ ਮੰਗੂ,ਨਾ ਮੰਗਾ ਕਦੀ ਵਿਨਾਸ਼ ।

ਮੈ ਜਿਉਂਦੀ ਹੋ ਗਈ , ਲਾਸ਼ ।
ਫ਼ਿਰ ਵੀ ਨਾ ਆਇਆ ,ਪਾਸ ।

ਮੈਂ ਜਿਉਂਦੀ ਹੋ ਗਈ , ਲਾਸ਼ ।

ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-2911

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋੜਵੰਦਾਂ ਨੂੰ ਛੇ ਮਹੀਨੇ ਹੋਰ ਮਿਲੇਗਾ ਮੁਫ਼ਤ ਰਾਸ਼ਨ
Next articleਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਨਸਾ ’ਚ ਨਰਮੇ ਦੇ ਖ਼ਰਾਬੇ ਲਈ ਮੁਆਵਜ਼ਾ ਵੰਡਿਆ