ਲਾਸ ਏਂਜਲਸ (ਸਮਾਜ ਵੀਕਲੀ): ਪੋਲੈਂਡ ਦੀ ਕੈਰੋਲੀਨਾ ਬਿਲਾਵਸਕਾ ਨੇ ‘ਮਿਸ ਵਰਲਡ 2021’ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਭਾਰਤ ਦੀ ਮਨਸਾ ਵਾਰਾਣਸੀ ਮੁਕਾਬਲੇ ’ਚ 11ਵੇਂ ਸਥਾਨ ’ਤੇ ਰਹੀ। ਪੁਇਰਟੋ ਰਿਕੋ ਦੇ ਕੋਕਾ-ਕੋਲਾ ਮਿਊਜ਼ਿਕ ਹਾਲ ’ਚ ‘ਮਿਸ ਵਰਲਡ’ ਦਾ 70ਵਾਂ ਐਡੀਸ਼ਨ ਕਰਵਾਇਆ ਗਿਆ। ‘ਮਿਸ ਵਰਲਡ’ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਬਿਲਾਵਸਕਾ ਨੂੰ 2020 ਦੀ ਜੇਤੂ ਜਮਾਇਕਾ ਦੀ ਟੋਨੀ ਐੱਨ ਸਿੰਘ ਨੇ ਤਾਜ ਪਹਿਨਾਇਆ। ਬਿਲਾਵਸਕਾ ਨੇ ਮਿਸ ਵਰਲਡ-2021 ਦਾ ਖ਼ਿਤਾਬ ਆਪਣੇ ਨਾਂ ਕਰਨ ਤੋਂ ਬਾਅਦ ਕਿਹਾ, ‘ਮੈਂ ਜਦੋਂ ਆਪਣਾ ਨਾਂ ਸੁਣਿਆ ਤਾਂ ਹੈਰਾਨ ਰਹਿ ਗਈ। ਮੈਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ। ਮੈਂ ਮਿਸ ਵਰਲਡ ਦਾ ਤਾਜ ਪਹਿਨ ਕੇ ਮਾਣ ਮਹਿਸੂਸ ਕਰ ਰਹੀ ਹਾਂ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly