(ਸਮਾਜ ਵੀਕਲੀ)
ਮੈਂ ਤੁਹਾਨੂੰ ਇਸ ਕਹਾਣੀ ਰਾਹੀਂ ਬਾਲ ਖੇਡਾਂ ਵਾਰੇ ਦੱਸ ਰਹੀ ਹਾਂ ,ਇਹ ਕਿਵੇਂ ਤੇ ਕਦੋਂ ਸ਼ੁਰੂ ਹੋਇਆ , ਕਿਹੜੀਆਂ ਕਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਨੇ ।
ਇਹ ਖੇਡਾਂ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀਆਂ ਨੇ। ਜਿਵੇਂ ਇੱਕ ਪਰਿਵਾਰ ਦੇ ਵਿਚ ਜਦੋਂ ਬੱਚਾ ਜਨਮ ਲੈਂਦਾ । ਥੋੜੇ ਹੀ ਦਿਨਾਂ ਬਾਅਦ ਜਦੋਂ ਬੱਚਾ ਵੱਡਾ ਹੁੰਦਾ ਹੈ।
ਮਾਂ ਬੱਚੇ ਦੇ ਬੁੱਲਾ ਤੇ ਉਂਗਲ ਫੇਰਦੀ ਹੋਈ , ਬੁਰ ਆ, ਬੁਰ ਆ ਕਰਦੀ ਹੈ । ਇਸ ਤਰ੍ਹਾਂ ਬੱਚਾ ਹੱਸਦਾ ਹੈ ਤੇ ਲੱਤਾਂ ਪੈਰ ਮਾਰ ਕੇ ਖੇਡਦਾ ਹੈ। ਇਸ ਨਾਲ ਬੱਚਾ ਤੇ ਮਾਂ ਤੇ ਹੋਰ ਵੀ ਪਰਿਵਾਰ ਦੇ ਮੈਂਬਰ ਖੇਡਦੇ ਹਨ ।
ਇਸੇ ਤਰ੍ਹਾਂ ਜਿਵੇਂ ਬੱਚਾ ਥੋੜਾ ਵੱਡਾ ਹੁੰਦਾ ਹੈ । ਆਪਣੇ ਗੋਡਿਆਂ ਤੇ ਰੁੜਦਾ ਹੈ । ਬੱਚਾ ਅੱਗੇ ਅੱਗੇ ਤੇਜ਼ ਤੇਜ਼ ਰਿੜਦਾ ਹੈ । ਮਾਂ ਬੱਚੇ ਨੂੰ ਫੜਦੀ ਹੈ । ਇਸ ਤਰ੍ਹਾਂ ਬੱਚਾ ਖੇਡਦਾ ਹੈ। ਬੱਚਾ ਕਦੀ ਦਰਵਾਜ਼ੇ ਪਿਛੇ ਲੁੱਕ ਕੇ ਝਾਤੀ ਕਰਦਾ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਖੇਡਾਂ ਪੈਦਾ ਹੋਈਆਂ ।
ਹੁਣ ਬੱਚਾ ਪੈਰਾ ਤੇ ਤੁਰਨ ਲਈ ਤਿੰਨ ਟਾਇਰਾਂ ਵਾਲੇ ਗਡੀਰੇ ਦੀ ਸਹਾਇਤਾ ਨਾਲ ਤੁਰਨਾ ਸਿੱਖਦਾ ਹੈ । ਜਿਸ ਨਾਲ ਉਹ ਗਿਰਦਾ ਉੱਠਦਾ ਤੇ ਚਲਦਾ ਹੈ।
ਜਿਵੇ ਮਾਂ ਚਰਖਾ ਕੱਤ ਰਹੀ ਹੁੰਦੀ ਹੈ । ਉਹ ਸੂਤ ਦੇ ਗਲੋਟੇ ( ਸੂਤ ਕੱਤ ਕੇ ਗੋਲਾ ਬਣਾਇਆ ਹੁੰਦਾ) ਕਰ ਕੇ ਕੋਲ ਮੂੜ੍ਹੇ ( ਟੋਕਰੀ ) ਵਿੱਚ ਰੱਖੇ ਹੁੰਦੇ ਹਨ। ਛੋਟਾ ਬੱਚਾ ਰਿੜਦਾ ਹੋਇਆ ਉਸ ਸੂਤ ਦੇ ਗਲੋਟੇ ਨੂੰ ਚੁੱਕ ਕੇ ਭਰਾ ਸੁੱਟ ਦਿੰਦਾ । ਉਸ ਨੂੰ ਚੁੱਕਣ ਲਈ ਉਸ ਦੇ ਮਗਰ ਜਾਂਦਾ ਹੈ। ਮਾਂ ਕੀ ਕਰਦੀ ਹੈ । ਕੱਚਾ ਘਰ ਹੋਣ ਕਰਕੇ ਮਿੱਟੀ ਦਾ ਫ਼ਰਸ਼ ਹੁੰਦਾ । ਜਿਸ ਤੇ ਮਿੱਟੀ ਫੇਰ ਕੇ ਜਾਂਦਾ ਸੀ। ਉਸ ਤੇ ਗਲੋਟੇ ਨੂੰ ਮਿੱਟੀ ਲੱਗਣ ਤੋਂ ਡਰਦੀ ਉਸ ਤੇ ਪਾਟੇ ਕੱਪੜੇ ਦੀ ਲੀਰ ਲਪੇਟ ਦਿੰਦੀ ਹੈ। ਜਿਸ ਨੂੰ ਬੱਚੇ ਨੂੰ ਖੇਡਣ ਲਈ ਦਿੱਤਾ ਜਾਂਦਾ ਸੀ । ਬਾਅਦ ਵਿੱਚ ਮਾਂ ਵੇਖਦੀ ਹੈ । ਕਿ ਬੱਚਾ ਇਸ ਨਾਲ ਖੇਡ ਰਿਹਾ ਹੈ । ਮਾਂ ਨੂੰ ਇਹ ਲੱਗਦਾ ਕਿ ਉਹ ਚਰਖਾ ਵੀ ਕੱਤਦੀ ਰਵੇ ,ਤੇ ਬੱਚਾ ਵੀ ਕੋਲ ਖੇਡਦਾ ਰਹੇ । ਇਸ ਲਈ ਮਾਂ ਲੀਰਾਂ ਦੀ ਖੁੱਦੋ ਬਣਾ ਕੇ ਦੇ ਦਿੰਦੀ ਹੈ । ਜਿਸ ਨੂੰ ਬੋਲ ( The ball ) ਕਿਹਾ ਜਾਣ ਲੱਗ ਪਿਆ। ਇਸੇ ਤਰ੍ਹਾਂ ਬਾਲ ਖੇਡਾਂ ਨੇ ਜਨਮ ਲਿਆ।
ਗਗਨਪ੍ਰੀਤ ਸੱਪਲ
ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly