ਜਹਾਜ਼ ਬਣਾਉਣ ਵਾਲੀ ਫੈਕਟਰੀ ’ਤੇ ਹਮਲੇ ਵਿੱਚ ਦੋ ਹਲਾਕ

ਲਵੀਵ (ਯੂਕਰੇਨ) (ਸਮਾਜ ਵੀਕਲੀ):  ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਬਲਾਂ ਵੱਲੋਂ ਐਂਤੋਨੋਵ ਏਅਰਕਰਾਫਟ ਫੈਕਟਰੀ ’ਤੇ ਕੀਤੇ ਹਮਲੇ ’ਚ ਦੋ ਜਣੇ ਮਾਰੇ ਗਏ ਅਤੇ 7 ਹੋਰ ਜ਼ਖ਼ਮੀ ਹੋ ਗਏ। ਇੱਕ ਰਿਹਾਇਸ਼ੀ ਇਮਾਰਤ ’ਤੇ ਹਮਲੇ ਦੌਰਾਨ ਇੱਕ ਹੋਰ ਵਿਅਕਤੀ ਮਾਰਿਆ ਗਿਆ। ਦਿ ਐਂਤੋਨੋਵ ਏਅਰਕਰਾਫਟ ਯੂਕਰੇਨ ਦੀ ਸਭ ਤੋਂ ਵੱਡੀ ਫੈਕਟਰੀ ਹੈ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਕਾਰਗੋ ਜਹਾਜ਼ ਬਣਾਉਣ ਲਈ ਜਾਣੀ ਜਾਂਦੀ ਹੈ। ਕੀਵ ਸਿਟੀ ਦੀ ਸਰਕਾਰ ਨੇ ਕਿਹਾ ਕਿ ਫੈਟਕਰੀ ’ਤੇ ਹਮਲੇ ਮਗਰੋਂ ਉੱਥੇ ਅੱਗ ਲੱਗ ਗਈ। ਅਧਿਕਾਰੀਆਂ ਮੁਤਾਬਕ ਰਿਹਾਇਸ਼ੀ ਇਮਾਰਤ ’ਤੇ ਹਮਲੇ ’ਚ ਇੱਕ ਵਿਅਕਤੀ ਮਾਰਿਆ ਅਤੇ ਤਿੰਨ ਹੋਰ ਜ਼ਖ਼ਮੀ ਹੋਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੂਰਨਾਮੈਂਟ ਮਗਰੋਂ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ
Next articleਜ਼ੇਲੈਂਸਕੀ ਵੱਲੋਂ ਪੂਤਿਨ ਨੂੰ ਸਿੱਧੀ ਮੁਲਾਕਾਤ ਦੀ ਅਪੀਲ