ਹੋਲੀ ਆਈ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਹੋਲੀ ਆਈ ਹੋਲੀ ਆਈ,
ਹਰ ਚਿਹਰੇ ਤੇ ਅਜੀਬ ਜਿਹੀ,
ਅਜੀਬ ਜਿਹੀ ਲੱਗੇ ਰੌਣਕ ਆਈ,
ਹਰ ਕੋਈ ਜਾਵੇ ਅੰਦਰੋਂ ਮੁਸਕਾਈ,
ਇਹ ਕਿਹੋ ਜਿਹੀ ਹੋਲੀ ਆਈ।

ਪੰਜਾਬ ਦੀ ਹੋਲੀ ਅਲੱਗ ਜਿਹੀ ਲੱਗੇ,
ਹਰ ਕੋਈ ਆ ਆ ਬੋਲੇ ਅੱਗੇ,
ਅਸੀਂ ਪੰਜਾਬ ਬਚਾਉਣ ਦੀ,
ਹਰ ਇੱਕ ਨੇ ਹੈ ਸੌਂਹ ਖਾਈ।

ਹੋਲੀ ਦੇ ਬਾਹਰੀ ਰੰਗ ਤਾਂ,
ਲੋਕ ਦਿਖਾਵੇ ਦੇ ਹੁੰਦੇ ਨੇ,
ਜੇ ਅੰਦਰੋਂ ਅਸੀਂ ਖ਼ੁਸ਼ ਹੋ ਜਾਈਏ,
ਓਹੀ ਰੰਗ ਪੱਕੇ ਹੁੰਦੇ ਨੇ।

ਰਲ ਮਿਲ ਨਾਲ ਭੈਣ ਭਰਾਵਾਂ,
ਅਸੀਂ ਖੁਸ਼ੀ ਦੀ ਸਾਂਝ ਹੈ ਪਾਈ,
ਏਹੋ ਜਿਹੀ ਹੋਵੇ ਸਾਡੀ ਹੋਲੀ,
ਹਰ ਚਿਹਰਾ ਜਾਵੇ ਰੁਸ਼ਨਾਈ।

ਪਿਆਰ ਦੇ ਰੰਗ ਸਦਾ ਵੰਡਦੇ ਰਹੀਏ,
ਜਿੱਥੇ ਮਿਲੇ ਸਤਿਕਾਰ ਬੰਦੇ ਨੂੰ,
ਜਿੱਥੇ ਮਿਲੇ ਪਿਆਰ ਬੰਦੇ ਨੂੰ,
ਓਥੇ ਹੀ ਜਾ ਕੇ ਦੁੱਖ ਸੁੱਖ ਕਹੀਏ।

ਏਦਾਂ ਦੀ ਹੋਵੇ ਹੋਲੀ ਦੇਸ਼ ਦੀ,
ਜਿੱਥੇ ਗੱਲ ਨਾ ਹੋਵੇ ਘੁਮੰਡ ਦੀ,
ਨਾ ਹੋਵੇ ਇੱਕ ਦੂਜੇ ਤੋਂ ਅੱਗੇ ਜਾਣ ਵਾਲੀ,
ਇਹ ਫੋਕੀ ਸ਼ੋਹਰਤ ਵਾਲੀ ਰੇਸ ਦੀ।

ਪੰਜਾਬ ਵਿੱਚੋਂ ਜੋ ਵਿਸਰ ਗਈ ਹੋਲੀ,
ਰੰਗ ਪਿਆਰ ਮੁੱਹਬਤਾਂ ਵਾਲੀ,
ਹੋਲੀ ਦੇ ਰੰਗ ਬਦਲੇ ਅਸੀਂ ਹੁਣ,
ਧਰਮਿੰਦਰ ਓਹੀ ਖੇਡੀਏ ਹੋਲੀ।

ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਜਿਕ ਅਤੇ ਧਾਰਮਿਕ ਸੇਵਾਵਾਂ ਦੇ ਮੱਦੇਨਜਰ ਦਾਨੀ ਸੱਜਣ ਗੁਰਮੁੱਖ ਸਿੰਘ ਨਿਹਾਲਗੜ ਦਾ ਵਿਸ਼ੇਸ਼ ਤੌਰ ਤੇ ਸਨਮਾਨ
Next articleਆਓ ਗਿਆਨ ਵਧਾਈਏ !!!