(ਸਮਾਜ ਵੀਕਲੀ)
ਮੈਨੂੰ ਬੜਾ ਚਾਅ ਸੀ ਵਿਦੇਸ਼ ਵਿੱਚ ਜਾਣ ਦਾ,
ਛੱਡ ਕੇ ਦੇਸ਼ ਆਪਣਾ ਖ਼ੂਬ ਪੈਸਾ ਕਮਾਉਣ ਦਾ,
ਕਰ ਇੰਤਜਾਮ ਸੀ ਵਿਦੇਸ਼ ਵਿੱਚ ਪਹੁੰਚ ਗਿਆ,
ਬਾਕੀ ਸਭ ਰਿਸ਼ਤੇ ਸੀ ਏਥੇ ਹੀ ਮੈਂ ਛੱਡ ਗਿਆ,
ਜਾ ਕੇ ਵਿਦੇਸ਼ ਵਿੱਚ ਮਿਹਨਤਾਂ ਸੀ ਕਰੀਆਂ,
ਰੀਝਾਂ ਜੋ ਦਿਲ ਦੀਆਂ ਸਭ ਪੂਰੀਆਂ ਸੀ ਕਰੀਆਂ,
ਚੰਗਾ ਪੈਸਾ ਕਮਾ ਕੇ ਬੜਾ ਕੰਮ ਸੀ ਚਲਾ ਲਿਆ,
ਫੇਰ ਆਪਣੇ ਦੇਸ਼ ਜਦੋਂ ਮੈਂ ਗੇੜਾ ਸੀ ਲਗਾ ਲਿਆ,
ਜਦੋਂ ਵਾਪਿਸ ਦੇਸ਼ ਆਇਆ ਏਥੇ ਕੁਛ ਵੀ ਨਾ ਰਿਹਾ,
ਜਿੰਨਾ ਲਈ ਕਮਾਇਆ ਓਹ ਮਾਂ ਪਿਓ ਵੀ ਨਾ ਰਿਹਾ,
ਭੈਣ ਭਰਾ ਸਾਰੇ ਮੇਰੇ ਵਿੱਚ ਵਿਦੇਸ਼ਾਂ ਦੇ ਜਾ ਵਸੇ,
ਜਿਹੜੇ ਕਦੇ ਨਾਲ ਖੇਡੇ ਮੇਰੇ ਕਦੇ ਨਾਲ ਮੇਰੇ ਖ਼ੂਬ ਹੱਸੇ,
ਪੈਸਾ ਵੀ ਜਰੂਰੀ ਸੀ ਓਹ ਤਾਂ ਬੜਾ ਮੈਂ ਕਮਾ ਲਿਆ,
ਪਰ ਅਸਲੀ ਸੀ ਧੰਨ ਜੋ ਉਹ ਮੈਂ ਗਵਾ ਲਿਆ,
ਹੁਣ ਦਿਲ ਕਰੇ ਮੇਰਾ ਇੱਕ ਵਾਰੀ ਮਰ ਜਾਵਾਂ,
ਫੇਰ ਜਨਮ ਲੈ ਕੇ ਵਾਪਿਸ ਵਿੱਚ ਪੰਜਾਬ ਆਵਾਂ,
ਏਥੇ ਮੇਰੇ ਮਾਪਿਆਂ ਦੀਆਂ ਮੇਰੇ ਉੱਤੇ ਹੋਣ ਛਾਵਾਂ,
ਮੇਰੇ ਛੋਟੇ ਵੱਡੇ ਭੈਣ ਭਰਾ ਵੀ ਨਾਲ ਹੋਣ ਮੇਰੇ,
ਜਿੰਨਾ ਨਾਲ ਵੇਹੜੇ ਵਿੱਚ ਹੱਸਾਂ ,ਖੇਡਾਂ ਨਾਲੇ ਗਾਵਾਂ,
ਓਹੀ ਹੋਣ ਬਸਤੇ, ਓਹੀ ਗਾਚੀ ਤੇ ਓਹੀ ਹੋਣ ਫੱਟੀਆਂ,
ਫੱਟੀਆਂ ਨੂੰ ਚਾਈਂ ਚਾਈਂ ਧੁੱਪ ਵਿੱਚ ਮੈਂ ਸੁਕਾਵਾਂ,
ਓਹੀ ਪੁਰਾਣੀਆਂ ਖੇਡਾਂ ਓਹੀ ਪੁਰਾਣੇ ਰਿਵਾਜ਼ ਪਾਵਾਂ,
ਹੱਸ ਹੱਸ ਖੇਡਾਂ ਨਾਲੇ ਨਾਲ ਦੋਸਤਾਂ ਦੇ ਨਾਲ ਗਾਵਾਂ,
ਧਰਮਿੰਦਰ ਖੁਸ਼ੀਆਂ ਤਾਂ ਬਹੁਤ ਮਿਲੀਆਂ ਸੀ ਵਿਦੇਸ਼ ਵਿੱਚ,
ਓਹ ਖੁਸ਼ੀਆਂ ਨਾ ਮਿਲੀਆਂ,ਜੋ ਮੇਰੇ ਪਿੰਡ ਅਤੇ ਦੇਸ਼ ਵਿੱਚ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly