(ਸਮਾਜ ਵੀਕਲੀ)-ਇੱਕ ਦਿਨ ਨੱਥਾ ਆਪਣੇ ਵਿਹੜੇ ਵਿੱਚ ਲੱਗੀ ਫੁਲਵਾੜੀ ਵਿੱਚੋਂ ਵਾਧੂ ਉਗਿਆ ਘਾਹ ਫ਼ੂਸ ਹੱਥਾਂ ਨਾਲ ਹੀ ਕੱਢ ਰਿਹਾ ਸੀ। ਉਸਨੂੰ ਵੇਖਕੇ ਉਸਦੀ ਇਕਲੌਤੀ ਧੀ ਸਿਮਰਨ ਉਸ ਕੋਲ ਆ ਗਈ। ਫੁਲਵਾੜੀ ਵਿੱਚ ਇੱਕ ਬੂਟਾ ਸੀ। ਜਿਸਦੀ ਪਰਛਾਈ ਨਾਲ ਹੇਠਾਂ ਲੱਗੇ ਹੋਰ ਬੂਟੇ ਚੰਗੀ ਤਰ੍ਹਾਂ ਵਧਦੇ ਫੁਲਦੇ ਨਹੀਂ ਸਨ।
ਸਿਮਰਨ ਨੇ ਬਾਪੂ ਨੂੰ ਸਲਾਹ ਦੇ ਤੌਰ ਤੇ ਕਿਹਾ, ਬਾਪੂ ਇਸ ਬੂਟੇ ਨੂੰ ਇਥੋਂ ਲਿਜਾਕੇ ਆਪਣੇ ਖੇਤ ਲਗਾ ਦੇਵੋ। ਨੱਥਾ ਬੋਲਿਆ, ਪੁਤ ਸਿਮਰਨ ਇਹ ਬੂਟਾ ਹੁਣ ਵੱਡਾ ਹੋ ਗਿਆ। ਜੇ ਇਸਨੂੰ ਇਥੋਂ ਪੁਟਕੇ ਦੂਜੀ ਜਗ਼੍ਹਾ ਲਾਇਆ, ਇਸ ਨੇ ਲੱਗਣਾ ਨਹੀਂ। ਕਿਉਂਕਿ ਉਥੋਂ ਦੀ ਮਿੱਟੀ, ਉਥੋਂ ਦਾ ਪੌਣ ਪਾਣੀ ਇਸਦੇ ਰਾਸ ਨਹੀਂ ਆਉਣਾ। ਇਹ ਸੁਕ ਜਾਵੇਗਾ।
ਇਹ ਸੁਣਕੇ ਸਿਮਰਨ ਆਪ ਮੁਹਾਰੇ ਬੋਲ ਉਠੀ, ਬਾਪੂ ਆਹ ਜਿਹੜਾ 23 ਸਾਲ ਦਾ ਬੂਟਾ ਤੇਰੇ ਸਾਮ੍ਹਣੇ ਖੜਾ ਹੈ। ਇਸਨੂੰ ਜਦੋਂ ਦੂਸਰੇ ਘਰ ਲਾਵੇਂਗਾ ਤਾਂ ਫ਼ਿਰ ਇਸਦੇ ਪੌਣਪਾਣੀ ਵਾਤਾਵਰਣ ਕਿੰਵੇ ਫਿਟ ਆਵੇਗਾ। ਸੁਣਕੇ ਨੱਥੇ ਨੇ ਧੀ ਨੂੰ ਬੁਕਲ ਚ ਲਿਆ। ਸਿਰ ਤੇ ਹੱਥ ਰੱਖ ਨੱਥਾ ਬੋਲਿਆ। ਹਾਂ ਧੀਏ, ਇਹ ਸਕਤੀ, ਜਜਬਾ ਇਕੱਲੀ ਔਰਤ ਜਾਤੀ ਵਿੱਚ ਹੀ ਹੁੰਦਾ ਹੈ। ਉਹ ਜਿਥੇ ਜਾਂਦੀ ਹੈ, ਉਥੋਂ ਦੇ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੀ ਹੈ।
ਮੁਖਤਿਆਰ ਅਲੀ।
ਸ਼ਾਹਪੁਰ ਕਲਾਂ
98728 96450.
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly