(ਸਮਾਜ ਵੀਕਲੀ)
ਅਰਸ਼ਾਂ ਤੇ ਉਡਾਰੀਆਂ ਲਗਾਉਣ ਲਈ ,
ਅੰਬਰਾਂ ਤੇ ਪੀਘਾਂ ਪਾਉਣ ਲਈ।
ਕਨੇਡਾ ਨੂੰ ਗਲਵਕੜੀ ਪਾਉਣ ਲਈ ,
ਤੂੰ ਮਾਰੀ ਉਡਾਰੀ ਕਨੇਡਾ ਲਈ।
ਪੜ੍ਹਾਈ ਕੀਤੀ ਡਿਗਰੀ ਪਾਉਣ ਲਈ ,
ਖ਼ੁਸ਼ੀਆਂ ਝੋਲ਼ੀ ਲਿਆਉਣ ਲਈ ।
ਵਰਕ ਪਰਮਿਟ ਡਾਲਰ ਕਮਾਉਣ ਲਈ ,
ਤੂੰ ਮਾਰੀ ਉਡਾਰੀ ਕਨੇਡਾ ਲਈ।
ਨਾ ਮੁਰਾਦ ਬਿਮਾਰੀ ਨੇ ਜਕੜ ਲਈ ,
ਸੁਪਨੇ ਦੀ ਤਾਣੀ ਉਲਝ ਗਈ।
ਪੀ ਆਰ ਚੱਕਰ ‘ ਚ ਕਨੇਡਾ ਰਹਿ ਗਈ ,
ਸਾਰਾ ਦੁੱਖ ਇਕੱਲੀ ਸਹਿ ਗਈ।
ਮਾਂ ਬਾਪ ਨੂੰ ਟੈਨਸ਼ਨ ਤੋਂ ਬਚਾਉਣ ਲਈ ,
ਸਾਰਾ ਦਰਦ ਅੰਦਰ ਸਹਿ ਗਈ।
ਨਾ ਮੁਰਾਦ ਬਿਮਾਰੀ ਨਾਲ ਲੜਦੀ ਗਈ ,
ਨੰਨੀ ਪਰੀ ਜਾਨ ਹਾਰ ਗਈ।
ਅਕਾਲ ਚਲਾਣੇ ਦਿਨ ਪੀ ਆਰ ਆਈ ,
ਵੇਖਣ ਤੋਂ ਪਹਿਲਾਂ ਹੀ ਸੌਂ ਗਈ ।
ਸਾਰੇ ਅਰਮਾਨਾਂ ਨੂੰ ਦਿਲ ਵਿੱਚ ਲੈ ਗਈ ,
ਸਾਰਾ ਦਰਦ ਇਕੱਲੀ ਸਹਿ ਗਈ।
ਜੋ ਲੇਖ ਰੱਬ ਨੇ ਲਿਖੇ ਓਵੇਂ ਨਿਭਾ ਗਈ ,
ਪੰਜਾਬ ਜੰਮੀ ਕਨੇਡਾ ਸਮਾ ਗਈ।
ਵਾਹਿਗੁਰੂ ਜੀ ਚਰਨਾਂ ‘ ਚ ਰੱਖਣ ਧੀਏ ,
ਇਹੀ ਅਰਦਾਸ ਦਿਲੋਂ ਆ ਰਹੀ।