ਧੂਰੀ, 6 ਮਾਰਚ (ਰਮੇਸ਼ਵਰ ਸਿੰਘ)- ਸਥਾਨਕ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਸਿੱਧ ਵਾਰਤਿਕ ਲੇਖਿਕਾ ਪ੍ਭਜੋਤ ਕੌਰ ਢਿੱਲੋਂ ਦੀਆਂ ਦੋ ਪੁਸਤਕਾਂ “ਸ਼ੀਸ਼ਾ ਝੂਠ ਨਹੀਂ ਬੋਲਦਾ ਅਤੇ ਮੋਤੀਆਂ ਦਾ ਛੱਜ” ਲੋਕ ਅਰਪਣ ਕੀਤੀਆਂ ਗਈਆਂ। ਅੱਧੀ ਦਰਜਨ ਦੇ ਕਰੀਬ ਵਾਰਤਕ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾਉਂਣ ਤੋਂ ਇਲਾਵਾ ਰੇਡੀਓ , ਟੀ. ਵੀ. ਅਤੇ ਸੋਸਲ ਮੀਡੀਆ ਰਾਹੀਂ ਭਖਦੇ ਮੁੱਦਿਆਂ ਬਾਰੇ ਸਧਾਰਨ ਲੋਕਾਂ ਨੂੰ ਜਾਗਰਿਤ ਕਰਨ ਬਦਲੇ ਉਹਨਾਂ ਨੂੰ ” ਅੰਮਿ੍ਤਾ ਪੀ੍ਤਮ ਯਾਦਗਾਰੀ ਐਵਾਰਡ ” ਦੇ ਕੇ ਸਨਮਾਨਿਤ ਵੀ ਕੀਤਾ ਗਿਆ,ਲੋਕਾਂ ਦੇ ਘਰਾਂ ਦੇ ਝਗੜਿਆਂ ਵਿੱਚ ਵੀ ਬੀਬਾ ਜੀ ਬਹੁਤ ਸਹਿਯੋਗ ਕਰਦੇ ਹਨ।
ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਸ਼ੀ੍ ਜਗਦੇਵ ਸ਼ਰਮਾ ਬੁਗਰਾ ਦੀ ਪ੍ਧਾਨਗੀ ਹੇਠ ਹੋਏ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਸਨ, ਜਿਹਨਾਂ ਨੇ ਦੋਵੇਂ ਕਿਤਾਬਾਂ ਦੀ ਵੇਰਵੇ ਸਾਹਿਤ ਜਾਣ ਪਹਿਚਾਣ ਵੀ ਹਾਜ਼ਰੀਨ ਨਾਲ਼ ਕਰਵਾਈ ਇਕ ਪੱਤਰਕਾਰ ਨੂੰ ਵਾਰਤਕ ਬਾਰੇ ਬਹੁਤੀ ਜਾਣਕਾਰੀ ਨਹੀਂ ਹੁੰਦੀ ਬਸ ਕੰਮ ਚਲਾਊ ਵਾਰਤਾਲਾਪ ਕੀਤਾ ਗਿਆ। ਇਸ ਮੌਕੇ ਸਭਾ ਦਾ ਸਾਲਾਨਾ ਕੈਲੰਡਰ ਵੀ ਜਾਰੀ ਕੀਤਾ ਗਿਆ।
ਇਸ ਤੋਂ ਇਲਾਵਾ ਸਭਾ ਦੀ ਰੀਤ ਅਨੁਸਾਰ ਆਪਣੇ ਤਿੰਨ ਅਹੁਦੇਦਾਰਾਂ ਚਰਨਜੀਤ ਮੀਮਸਾ , ਪਿ੍ੰ. ਸੁਖਜੀਤ ਕੌਰ ਸੋਹੀ ਅਤੇ ਕੁਲਜੀਤ ਧਵਨ ਜੋ ਕਿ ਆਪੋ ਆਪਣੇ ਮਹਿਕਮਿਆਂ ਵਿੱਚੋਂ ਬੇਦਾਗ ਸੇਵਾ ਮੁਕਤ ਹੋਏ ਹਨ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੀਟਿੰਗ ਦੇ ਦੌਰਾਨ ਹਾਜ਼ਰ ਲੇਖਕਾਂ ਇਹ ਵਿਚਾਰ ਚਰਚਾ ਆਮ ਚੱਲ ਰਹੀ ਸੀ ਕਿ ਕਿਤਾਬ ਦਾ ਨਾਂ “ਮੋਤੀਆਂ ਦਾ ਛੱਜ” ਢੁੱਕਵਾਂ ਨਹੀਂ ਹੈ,ਮੋਤੀਆਂ ਦੀ ਮਾਲਾ ਹੀ ਕੀਮਤੀ ਹੁੰਦੀ ਹੈ ਛੱਜ ਤਾਂ ਦਾਣੇ ਛੱਟਣ ਦੇ ਕੰਮ ਆਉਂਦਾ ਹੈ। ਬੀਬਾ ਜੀ ਦੀਆਂ ਕਿਤਾਬਾਂ ਘਰੇਲੂ ਮਸਲਿਆਂ ਬਾਰੇ ਹੁੰਦੀਆਂ ਹਨ ਜੋ ਸਮਾਜਿਕ ਪੱਧਰ ਤੋਂ ਊਣੀਆਂ ਹੁੰਦੀਆਂ ਹਨ।
ਦੂਸਰੀ ਬੈਠਕ ਵਿੱਚ ਨਾਰੀ ਦਿਵਸ ਨੂੰ ਸਮਰਪਿਤ ਹੋਏ ਕਵੀ ਦਰਬਾਰ ਵਿੱਚ ਸਰਵ ਸ਼ੀ੍ ਦੀਪਕ ਸ਼ਰਮਾ , ਜਗਤਾਰ ਸਿੰਘ ਸਿੱਧੂ , ਲੀਲਾ ਖਾਨ , ਗੁਰਦਿਆਲ ਨਿਰਮਾਣ , ਕੇਵਅਰਨ ਨੂਰ , ਮਹਿੰਦਰ ਜੀਤ ਸਿੰਘ , ਰਣਜੀਤ ਆਜ਼ਾਦ ਕਾਂਝਲਾ , ਗੁਰਮੀਤ ਸੋਹੀ , ਕਰਮਜੀਤ ਹਰਿਆਊ , ਸੁਖਵਿੰਦਰ ਲੋਟੇ , ਰਣਜੀਤ ਸਿੰਘ ਧੂਰੀ , ਕੁਲਵੰਤ ਖਨੌਰੀ , ਸੁਖਵਿੰਦਰ ਸੁੱਖੀ ਮੂਲੋਵਾਲ , ਮਨਸਿਮਰਨ ਸਿੰਘ ਬਨਭੌਰੀ ਗੁਰਤੇਜ ਸਿੰਘ ਅਤੇ ਅਸ਼ੋਕ ਭੰਡਾਰੀ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨਿ੍ਆਂ . ਪਰੋਗਰਾਮ ਦੀ ਸੋਭਾ ਵਧਾਉਂਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਢਿੱਲੋਂ , ਕਰਨਜੀਤ ਸਿੰਘ ਸੋਹੀ , ਸ਼ੈਲੇਂਦਰ ਕੁਮਾਰ ਗਰਗ , ਸੰਜੇ ਲਹਿਰੀ , ਕੁਲਵਿੰਦਰ ਬਿੱਲਾ ਜੱਖਲਾਂ , ਵਿਸ਼ਾਰਤ , ਡਾ. ਮਨਿੰਦਰ ਧਾਲੀਵਾਲ , ਸੁਖਦੇਵ ਸ਼ਰਮਾ ਧੂਰੀ, ਰਮੇਸ਼ ਕੁਮਾਰ , ਗੁਰਜੰਟ ਮੀਮਸਾ , ਸੁਮਨਦੀਪ ਕੌਰ , ਜਸਮੀਤ ਸਿੰਘ , ਜਗਜੀਤ ਸਿੰਘ ਬਨਭੌਰੀ ਅਤੇ ਮਲਕੀਤ ਬਿਲਿੰਗ ਈਸੜਾ ਹਾਜ਼ਰ ਸਨ . ਪਰੋਗਰਾਮ ਦੇ ਸ਼ੁਰੂ ‘ਚ ਸੁਆਗਤੀ ਸ਼ਬਦ ਅਤੇ ਅਖੀਰ ਵਿੱਚ ਮਹਿਮਾਨਾਂ , ਸਰੋਤਿਆਂ ਅਤੇ ਸਹਿਯੋਗੀ ਟੀਮ ਦਾ ਧੰਨਵਾਦ ਸਭਾ ਦੇ ਪ੍ਧਾਨ ਮੂਲ ਚੰਦ ਸ਼ਰਮਾ ਵੱਲੋਂ ਕੀਤਾ ਗਿਆ।ਮੀਟਿੰਗ ਵਿਚ ਲੇਖਕਾਂ ਦੀ ਭਾਰੀ ਕਮੀ ਸੀ ਆਮ ਜਨਤਾ ਦਾ ਇਕੱਠ ਸੋਭਾ ਵਿਖਾਉਣ ਲਈ ਕੀਤਾ ਗਿਆ ਸੀ।