ਅਹਿਸਾਸ

ਲੇਖਕ ਤੇਜੀ ਢਿੱਲੋਂ

(ਸਮਾਜ ਵੀਕਲੀ)-ਪਿੰਡ ਦੇ ਸਰਕਾਰੀ ਸਕੂਲ ਚ ਪੜ੍ਹਾਈ ਪੂਰੀ ਕਰਦਿਆਂ ਨੇ ਨਵਾਂ – ਨਵਾਂ ਦਾਖਲਾ ਸ਼ਹਿਰ ਦੇ ਕਾਲਜ ਵਿੱਚ ਲਿਆ ਸੀ, ਕਾਲਜ ਵਿੱਚ ਪੈਰ ਧਰਦਿਆਂ ਹੀ ਬਹੁਤ ਸਾਰੇ ਯਾਰ ਦੋਸਤ ਮਿਲ ਗਏ ਤੇ ਹੌਲੀ – ਹੌਲੀ ਉਹਨਾਂ ਨਾਲ ਉੱਠਣੀ ਬੈਠਣੀ ਦਾ ਸਿਲਸਿਲਾ ਸ਼ੁਰੂ ਹੋ ਗਿਆ, ਕਾਲਜ ਦੀ ਕੰਨਟੀਨ ਚ ਬੈਠਣਾ ਨਿੱਤ ਦਾ ਕੰਮ ਹੋ ਗਿਆ ਸੀ, ਅਚਾਨਕ ਹੀ ਉਸ ਭੋਲੀ ਜਿਹੀ ਸੂਰਤ ਨਾਲ ਕਦੋ ਅੱਖਾਂ ਦੋ ਤੋਂ ਚਾਰ ਹੋ ਗਈਆਂ ਪਤਾ ਹੀ ਨਹੀਂ ਲੱਗਾ, ਉਸੇ ਦਿਨ ਤੋਂ ਇੱਕ ਵੱਖਰੀ ਜਿਹੀ ਜ਼ਿੰਦਗੀ ਦਾ ਅਹਿਸਾਸ ਹੋਣ ਲੱਗ ਪਿਆ, ਉਸ ਭੋਲੀ ਜਿਹੀ ਸੂਰਤ ਨੂੰ ਮਿਲਣ ਵੇਖਣ ਦੀ ਤਾਂਘ ਹਮੇਸ਼ਾ ਲੱਗੀ ਰਹਿੰਦੀ, ਕਦੇ ਕਦੇ ਤਾਂ ਨਿੱਕੀ -ਨਿੱਕੀ ਗੱਲ ਤੇ ਲੜ ਵੀ ਪੈਂਦੇ ਸਾ, ਫਿਰ ਗੁੱਸੇ ਵਿੱਚ ਕਹਿ ਦੇਣਾ ਕਿ ਮੈਂ ਤੈਨੂੰ ਛੱਡ ਕੇ ਚਲਾ ਜਾਵਾਂਗਾ ਤੇ ਕਦੇ ਵੀ ਮਿਲਾਗਾ ਨਹੀਂ ਤਾਂ ਉਸ ਦਾ ਇੱਕੋ ਜਵਾਬ ਹੋਣਾ ਕਿ ਜੋ ਆਪਣੇ ਹੁੰਦੇ ਹਨ ਉਹ ਕਦੇ ਛੱਡ ਕੇ ਨਹੀਂ ਜਾਂਦੇ ਜੋ ਛੱਡ ਕੇ ਚਲੇ ਜਾਣ ਉਹ ਕਦੇ ਵੀ ਆਪਣੇ ਨਹੀਂ ਹੁੰਦੇ, ਉਸ ਦੇ ਇਹ ਸੁਭਾਵਿਕ ਕਹੇ ਬੋਲ ਅੱਜ ਜਦੋਂ ਵੀ ਚੇਤੇ ਆ ਜਾਂਦੇ ਹਨ ਤਾਂ ਉਹ ਆਪਣੇ ਆਪ ਚ ਸੱਚ ਹੋਣ ਦਾ ਅਹਿਸਾਸ ਕਰਵਾ ਜਾਂਦੇ ਹਨ।

ਲੇਖਕ ਤੇਜੀ ਢਿੱਲੋਂ
ਬੁਢਲਾਡਾ
ਮੋਬਾਇਲ 9915645003

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਰਟ ਸਕੂਲ ਹੰਬੜਾਂ ਵਿਖੇ ਕਰਵਾਏ ਗਏ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਵਿਸ਼ੇ ਦੇ ਮੇਲੇ ਸੰਬੰਧੀ ਪ੍ਰੈੱਸ ਨੋਟ।
Next articleਅੰਮ੍ਰਿਤਸਰ: ਬੀਐੱਸਐੱਫ ਦੇ ਸੈਕਟਰ ਹੈੱਡਕੁਆਰਟਰ ਖਾਸਾ ’ਚ ਜਵਾਨ ਵੱਲੋਂ ਸਾਥੀਆਂ ’ਤੇ ਗੋਲੀਬਾਰੀ, 5 ਮੌਤਾਂ ਤੇ ਕਈ ਜ਼ਖ਼ਮੀ