(ਸਮਾਜ ਵੀਕਲੀ)
ਦੋ ਦੇਸ਼ਾਂ ਦਾ ਯੁੱਧ ਲੱਗੇ, ਤਾਂ ਤਬਾਹੀ ਹੋ ਜਾਵੇ,
ਯੁੱਧ ਖਤਮ ਹੋਣ ਤੇ, ਇੱਕ ਦੇਸ਼ ਦਾ ਨੇਤਾ,
ਦੂਜੇ ਦੇਸ਼ ਦੇ ਨੇਤਾ ਨਾਲ ਜਾ ਹੱਥ ਮਿਲਾਵੇ,
ਕਦੇ ਕੋਈ ਨਾ ਸੋਚੇ, ਇਹ ਯੁੱਧ ਕੀ ਕੀ ਲੈ ਜਾਵੇ।
ਮਾਂ ਇੰਤਜਾਰ ਕਰੇ,ਬੇਟਾ ਯੁੱਧ ਵਿੱਚ ਸ਼ਹੀਦ ਹੋ ਜਾਵੇ,
ਔਰਤ ਇੰਤਜਾਰ ਕਰੇ ,ਉਸਦਾ ਪਤੀ ਘਰ ਨਾ ਆਵੇ,
ਬੱਚੇ ਵੀ ਕਰਨ ਉਡੀਕ , ਬਹਾਦਰ ਪਿਤਾ ਘਰ ਨਾ ਆਵੇ,
ਇਹ ਯੁੱਧ ਤਾਂ ਖਤਮ ਹੋ ਜਾਣਾ, ਪਰ ਕਦੇ ਕੋਈ ਨਾ ਸੋਚੇ,
ਨਾ ਇਹ ਪਤਾ ਲੱਗੇ, ਕਿਸ ਨੇ ਕਿਸ ਨੂੰ ਵੇਚ ਦਿੱਤਾ ,
ਜਨਤਾ ਦੇ, ਦੇਸ਼ ਦੇ ਰਾਖਿਆਂ ਦੇ, ਸਮਝ ਚ ਨਾ ਆਵੇ,
ਪਰ ਇਸ ਯੁੱਧ ਦਾ ਵੱਡਾ ਨੁਕਸਾਨ ਕੌਣ ਉਠਾਵੇ,
ਜਿਸ ਦਾ ਪੁੱਤ ਗਿਆ, ਸਿਰ ਦਾ ਸਾਈਂ ਗਿਆ,
ਬੱਚਿਆਂ ਦਾ ਪਿਤਾ ਗਿਆ,ਕਿਸੇ ਦਾ ਭਾਈ ਗਿਆ,
ਸਭ ਤੋਂ ਵੱਧ ਨੁਕਸਾਨ ,ਓਹੀ ਪਰਿਵਾਰ ਉਠਾਵੇ।
ਧਰਮਿੰਦਰ ਇਹ ਚੌਧਰਾਂ ਦੇ ਭੁੱਖੇ,ਪੈਸੇ ਦੇ ਭੁੱਖੇ,
ਜ਼ਮੀਰਾਂ ਮਰ ਗਈਆਂ,ਇਹ ਪਾਵਰਾਂ ਦੇ ਭੁੱਖੇ,
ਇਹਨਾਂ ਸ਼ੈਤਾਨੀ ਦਿਮਾਗਾਂ ਦੀ ਸਮਝ ਨਾ ਆਵੇ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly