ਪ੍ਰੀ- ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਮਾਵਾਂ ਦੀ ਇੱਕ ਰੋਜ਼ਾ ਵਰਕਸ਼ਾਪ ਲਗਾਈ

ਮਾਂਵਾਂ ਦੇ ਟ੍ਰੇਨਿੰਗ ਕੈਂਪ ਦੌਰਾਨ ਵਿਚਾਰ ਪੇਸ਼ ਕਰਦੇ ਹੋਏ ਸਕੂਲ਼ ਮੁੱਖੀ ਸੰਤੋਖ ਸਿੰਘ ਮੱਲ੍ਹੀ

ਕਪੂਰਥਲਾ (ਕੌੜਾ)– ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਕਪੂਰਥਲਾ ਰਾਮ ਪਾਲ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ)ਕਪੂਰਥਲਾ ਮੈਡਮ ਨੰਦਾ ਧਵਨ ਦੇ ਆਦੇਸ਼ਾਂ ਅਤੇ ਸਿੱਖਿਆ ਬਲਾਕ ਮਸੀਤਾਂ ਦੇ ਅਧਿਕਾਰੀ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਲਾਟੀਆਵਾਲ ( ਮਸੀਤਾਂ) ਵਿਖੇ ਪ੍ਰੀ- ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਮਾਵਾਂ ਦੀ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ , ਜਿਸ ਦੀ ਪ੍ਰਧਾਨਗੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬਲਬੀਰ ਸਿੰਘ ਨੇ ਕੀਤੀ ।

ਵੱਡੀ ਗਿਣਤੀ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਪਹੁੰਚੀਆਂ ਮਾਵਾਂ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਬਾਰੇ ਸਕੂਲ਼ ਮੁੱਖੀ ਸੰਤੋਖ ਸਿੰਘ ਮੱਲ੍ਹੀ, ਅਧਿਆਪਕਾ ਮੈਡਮ ਅਮਨਪ੍ਰੀਤ ਕੌਰ, ਆਂਗਣਵਾੜੀ ਵਰਕਰ ਮੈਡਮ ਬਲਬੀਰ ਕੌਰ, ਮੈਡਮ ਹਰਦੀਪ ਕੌਰ, ਏ ਐਨ ਐਮ ਮੈਡਮ ਸਰਬਜੀਤ ਕੌਰ, ਆਸ਼ਾ ਵਰਕਰ ਮੈਡਮ ਹਰਜੀਤ ਕੌਰ ਅਤੇ ਸਿਖਿਆ
ਪ੍ਰੋਵਾਇਡਰ ਜਗਦੀਪ ਸਿੰਘ ਆਦਿ ਨੇ ਨੰਨੇ – ਬੱਚਿਆਂ ਨੂੰ ਹਰ ਰੋਜ਼ ਸਮੇਂ ਸਿਰ ਸਕੂਲ ਛੱਡਣ ਅਤੇ ਸਕੂਲ਼ ਤੋਂ ਖ਼ੁਦ ਹੀ ਲੈ ਕੇ ਜਾਣ ਲਈ ਪ੍ਰੇਰਿਆ। ਬੱਚਿਆਂ ਦੀਆਂ ਮਾਵਾਂ ਨੂੰ ਪ੍ਰੀ ਪ੍ਰਾਇਮਰੀ ਦੇ ਸਜਾਏ ਕਮਰੇ ਵੀ ਵਿਖਾਏ ਗਏ, ਅਤੇ ਛੋਟੇ ਛੋਟੇ ਬੱਚਿਆਂ ਦੇ ਪੜ੍ਹਨ, ਖੇਡਣ ਅਤੇ ਮਨੋਰੰਜਨ ਦੇ ਮਟੀਰੀਆਲ ਬਾਰੇ ਵੀ ਜਾਣੂੰ ਕਰਵਾਇਆ। ਅਤੇ ਬੱਚਿਆਂ ਦੇ ਮਨੋਰੰਜਨ ਲਈ ਖੁਦ ਹੱਥੀਂ ਤਿਆਰ ਕਰਨ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article15 ਲੱਖ ਰੁਪਏ ਦੀ ਐਮ ਪੀ ਗ੍ਰਾਂਟ ਨਾਲ਼ ਨਾਲ਼ ਬਣਨ ਵਾਲ਼ੀ ਗਲੀ ਦਾ ਕੀਤਾ ਉਦਘਾਟਨ
Next articleਭੈਣਾਂ