ਮਾਸਕੋ (ਸਮਾਜ ਵੀਕਲੀ): ਕਰੈਮਲਿਨ ਦੇ ਤਰਜਮਾਨ ਨੇ ਕਿਹਾ ਕਿ ਰੂਸੀ ਵਫ਼ਦ ਯੂਕਰੇਨ ਨਾਲ ਮੁੜ ਤੋਂ ਗੱਲਬਾਤ ਦਾ ਅਮਲ ਸ਼ੁਰੂ ਕਰਨ ਲਈ ਤਿਆਰ ਹੈ। ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ, ‘‘ਸਾਡੇ ਵਫ਼ਦ ਨੂੰ ਯੂਕਰੇਨੀ ਵਾਰਤਾਕਾਰਾਂ ਦੀ ਉਡੀਕ ਰਹੇਗੀ।’’ ਪੈਸਕੋਵ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਗੱਲਬਾਤ ਕਿੱਥੇ ਹੋਵੇਗੀ। ਉਧਰ ਯੂਕਰੇਨੀ ਅਥਾਰਿਟੀਜ਼ ਨੇ ਵੀ ਫੌਰੀ ਆਪਣੇ ਪੱਤੇ ਖੋਲ੍ਹਣ ਤੋਂ ਇਨਕਾਰ ਕੀਤਾ ਹੈ, ਪਰ ਇਸ ਦੌਰਾਨ ਯੂਕਰੇਨੀ ਵਿਦੇਸ਼ ਮੰਤਰੀ ਦਮਿੱਤਰੋ ਕੁਲੇਬਾ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਤਿਆਰ ਹੈ, ਪਰ ਰੂਸ ਆਪਣੀਆਂ ਮੰਗਾਂ ਵਿੱਚ ਥੋੜ੍ਹਾ ਫੇਰਬਦਲ ਕਰੇ। ਦੱਸ ਦੇਈਏ ਕਿ ਦੋਵਾਂ ਧਿਰਾਂ ਨੇ ਲੰਘੇ ਐਤਵਾਰ ਨੂੰ ਯੂਕਰੇਨ-ਬੇਲਾਰੂਸ ਸਰਹੱਦ ’ਤੇ ਗੋਮੇਲ ਵਿੱਚ ਪਹਿਲੇ ਗੇੜ ਦੀ ਗੱਲਬਾਤ ਕੀਤੀ ਸੀ, ਜੋ ਬੇਨਤੀਜਾ ਰਹੀ ਸੀ। ਹਾਲਾਂਕਿ ਦੋਵਾਂ ਧਿਰਾਂ ਨੇ ਅਗਲੇ ਗੇੜ ਦੀ ਗੱਲਬਾਤ ਲਈ ਮਿਲਣ ਦੀ ਸਹਿਮਤੀ ਜ਼ਰੂਰ ਦਿੱਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly