(ਸਮਾਜ ਵੀਕਲੀ)
ਔਰਤ ਹਾਂ
ਜ਼ਰੂਰੀ ਨਹੀਂ ਕਮਜ਼ੋਰ ਹੋਵਾਂ
ਕੋਮਲ ਹੋ ਸਕਦੀ ਹਾਂ
ਔਰਤ ਹਾਂ
ਜ਼ਰੂਰੀ ਨਹੀਂ ਸਹਾਰਾ ਲੱਭਾਂ
ਸਾਥ ਲੱਭ ਸਕਦੀ ਹਾਂ
ਔਰਤ ਹਾਂ
ਜ਼ਰੂਰੀ ਨਹੀਂ ਵੇਲ ਬਣਨਾ
ਬੂਟਾ ਹੋ ਸਕਦੀ ਹਾਂ
ਔਰਤ ਹਾਂ
ਜ਼ਰੂਰੀ ਨਹੀਂ ਬੇਸਹਾਰਾ ਹੋਵਾਂ
ਸਹਾਰਾ ਹੋ ਸਕਦੀ ਹਾਂ
ਔਰਤ ਹਾਂ
ਜ਼ਰੂਰੀ ਨਹੀਂ ਸਮਝੌਤਾ ਕਰਾਂ
ਸ਼ਰਤ ਰੱਖ ਸਕਦੀ ਹਾਂ
ਔਰਤ ਹਾਂ
ਜ਼ਰੂਰੀ ਨਹੀਂ ਇਜਾਜ਼ਤ ਮੰਗਾਂ
ਹੱਕ ਮੰਗ ਸਕਦੀ ਹਾਂ
ਔਰਤ ਹਾਂ
ਜ਼ਰੂਰੀ ਨਹੀਂ ਚਰਨਾ ਦੀ ਦਾਸੀ ਬਣਾ
ਦਿਲ ਦੀ ਮਲਿਕਾ ਬਣ ਸਕਦੀ ਹਾਂ
ਔਰਤ ਹਾਂ
ਜ਼ਰੂਰੀ ਨਹੀਂ ਸੁਰੱਖਿਆ ਮੰਗਾਂ
ਚੰਡੀ ਹੋ ਸਕਦੀ ਹਾਂ
ਔਰਤ ਹਾਂ
ਜ਼ਰੂਰੀ ਨਹੀਂ ਪਰਛਾਵਾਂ ਬਣਾ
ਧੁੱਪ ਹੋ ਸਕਦੀ ਹਾਂ
ਔਰਤ ਹਾਂ
ਜ਼ਰੂਰੀ ਨਹੀਂ ਪੁੱਤ ਬਣ ਕੇ ਦਿਖਾਵਾਂ
ਧੀ ਹੋ ਸਕਦੀ ਹਾਂ
ਔਰਤ ਹਾਂ
ਜ਼ਰੂਰੀ ਨਹੀਂ ਪਰਾਈ ਹੋ ਜਾਵਾਂ
ਮਾਪਿਆਂ ਦੀ ਡਗੋਰੀ ਹੋ ਸਕਦੀ ਹਾਂ
ਔਰਤ ਹਾਂ
ਜ਼ਰੂਰੀ ਨਹੀਂ ਖ਼ੂਬਸੂਰਤ ਹੋਵਾਂ
ਮਜ਼ਬੂਤ ਹੋ ਸਕਦੀ ਹਾਂ
ਔਰਤ ਹਾਂ
ਜ਼ਰੂਰੀ ਨਹੀਂ ਟੁੱਟ ਕੇ ਬਿਖਰ ਜਾਵਾਂ
ਚੱਟਾਨ ਬਣ ਸਕਦੀ ਹਾਂ
ਔਰਤ ਹਾਂ
ਜ਼ਰੂਰੀ ਨਹੀਂ ਪਤੀ ਰੂਪੀ ਸਿਰ ਦੀ ਛੱਤ ਲੱਭਾਂ
ਹਮਸਫ਼ਰ ਲੱਭ ਸਕਦੀ ਹਾਂ
ਔਰਤ ਹਾਂ
ਜ਼ਰੂਰੀ ਨਹੀਂ ਹਾਦਸਿਆਂ ਨਾਲ ਪੱਥਰ ਹੋ ਜਾਵਾਂ
ਕਵਿੱਤਰੀ ਹੋ ਸਕਦੀ ਹਾਂ
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly