ਪੱਛਮੀ ਬੰਗਾਲ: ਨਿਗਮ ਚੋਣਾਂ ਲਈ 76.51 ਫੀਸਦ ਵੋਟਿੰਗ

ਕੋਲਕਾਤਾ (ਸਮਾਜ ਵੀਕਲੀ):  ਪੱਛਮੀ ਬੰਗਾਲ ਦੀਆਂ 107 ਨਗਰ ਨਿਗਮਾਂ ਲਈ ਅੱਜ 76.51 ਫੀਸਦ ਵੋਟਾਂ ਪੋਲ ਹੋਈਆਂ ਹਨ। ਚੋਣ ਕਮਿਸ਼ਨ ਨੇ ਦੱਸਿਆ ਕਿ ਅੱਜ 108 ਨਿਗਮਾਂ ਲਈ ਵੋਟਾਂ ਪੈਣੀਆਂ ਸਨ ਪਰ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਕੂਚਬਿਹਾਰ ਜ਼ਿਲ੍ਹੇ ਵਿਚਲੀ ਦਿਨਹੱਟਾ ਨਿਗਮ ਬਿਨਾਂ ਮੁਕਾਬਲਾ ਜਿੱਤ ਲਈ ਸੀ। ਦੂਜੇ ਪਾਸੇ ਭਾਜਪਾ ਨੇ ਨਿਗਮ ਚੋਣਾਂ ਦੌਰਾਨ ਟੀਐੱਮਐੱਸ ’ਤੇ ਧੱਕੇਸ਼ਾਹੀ ਤੇ ਹਿੰਸਾ ਕਰਨ ਦੇ ਦੋਸ਼ ਲਾਉਂਦਿਆਂ ਭਲਕੇ 12 ਘੰਟੇ ਲਈ ਬੰਦ ਦਾ ਸੱਦਾ ਦਿੱਤਾ ਹੈ। ਟੀਐੱਮਸੀ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਆਪਣੀ ਹਾਰ ਹੁੰਦੀ ਦੇਖ ਕੇ ਝੂਠੇ ਦੋਸ਼ ਲਾ ਰਹੀਆਂ ਹਨ। ਚੋਣ ਕਮਿਸ਼ਨ ਨੇ ਦੱਸਿਆ ਕਿ 2000 ਪੋਲਿੰਗ ਬੂਥਾਂ ’ਤੇ 95.6 ਲੱਖ ਲੋਕਾਂ ਨੇ ਵੋਟ ਪਾਈ ਹੈ। ਪੱਛਮੀ ਬੰਗਾਲ ਦੇ ਡੀਜੀਪੀ ਮਨੋਜ ਮਾਲਵੀਆ ਨੇ ਦੱਸਿਆ ਕਿ ਚੋਣਾਂ ਦਾ ਅਮਲ ਸ਼ਾਂਤੀ ਨਾਲ ਨੇਪਰੇ ਚੜ੍ਹਿਆ। ਛੋਟੀ-ਮੋਟੀ ਹਿੰਸਾ ਦੀ ਖ਼ਬਰ ਮਿਲੀ ਹੈ ਪਰ ਕਿਤੇ ਵੀ ਕੋਈ ਮੌਤ ਹੋਣ ਜਾਂ ਗੋਲੀ ਚੱਲਣ ਦੀ ਰਿਪੋਰਟ ਨਹੀਂ ਮਿਲੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿਮਾਰ ਪੁੱਤ ਦਾ ਪਤਾ ਲੈਣ ਗਏ ਪਿਤਾ ਤੇ ਤਾਇਆ ਵੀ ਫਸੇ
Next articleਯੂਕਰੇਨ ਲਈ ਕਿਰਾਏ ’ਤੇ ਲਈਆਂ ਉਡਾਣਾਂ ਦਾ ਖ਼ਰਚ 7-8 ਲੱਖ ਰੁਪਏ ਪ੍ਰਤੀ ਘੰਟਾ