(ਸਮਾਜ ਵੀਕਲੀ) : ਅੱਜ ਮਿਤੀ 25.2.2022 ਨੂੰ ਅੰਬੇਡਕਰਾਈਟ ਲੀਗਲ ਫੋਰਮ ਦੀ ਵਿਸ਼ੇਸ਼ ਮੀਟਿੰਗ ਐਡਵੋਕੇਟ ਪ੍ਰਿਤਪਾਲ ਸਿੰਘ ਦੀ ਪ੍ਰਧਾਨਗੀ ਹੇਠਾਂ ਹੋਈ ਤੇ ਜਿਸ ਵਿੱਚ ਰੂਸ ਤੇ ਯੂਕਰੇਨ ਯੁੱਧ ਬਾਰੇ ਚਿੰਤਾ ਵਿਅਕਤ ਕੀਤੀ ਗਈ ਤੇ ਉੱਥੇ ਰਹਿ ਰਹੇ ਭਾਰਤੀ ਨਾਗਰਿਕ ਤੇ ਵਿਸ਼ੇਸ਼ ਤੋਰ ਤੇ ਵਿਦਿਆਰਥੀ ਵਰਗ ਜੋ ਯੂਕਰੇਨ ਵਿਚ ਉੱਚ ਵਿੱਦਿਆ ਹਾਸਿਲ ਕਰਨ ਲਈ ਗਏ ਹੋਏ ਹਨ ਉਹਨਾਂ ਦੀ ਰੂਸ ਤੇ ਯੂਕਰੇਨ ਤੋ ਸੁਰੱਖਿਅਤ ਵਾਪਸੀ ਲਈ ਫੋਰਮ ਵਲੋਂ ਭਾਰਤੀ ਸਰਕਾਰ ਨੂੰ ਜਲਦ ਤੋਂ ਜਲਦ ਦੇਸ਼ਾਂ ਵਿੱਚ ਬਣੇ ਭਾਰਤੀ ਦੂਤਾਵਾਸ ਨਾਲ ਅਤੇ ਓਥੋਂ ਦੀਆਂ ਸਰਕਾਰਾਂ ਨਾਲ ਸੰਪਰਕ ਕਰਕੇ ਭਾਰਤੀ ਨਾਗਰਿਕਾਂ ਨੂੰ ਸਰਕਾਰੀ ਖਰਚੇ ਤੇ ਸੁਰੱਖਿਆ ਪੂਰਨ ਭਾਰਤ ਲਿਆਉਣ ਦੀ ਮੰਗ ਕੀਤੀ ।
ਤਾਂ ਜੋ ਆਉਣ ਵਾਲੀ ਤਨਾਵ ਪੂਰਨ ਸਥਿਤੀ ਤੋਂ ਭਾਰਤੀ ਨਾਗਰਿਕਾਂ ਦੇ ਜਾਨੀ ਮਾਲੀ ਨੁਕਸਾਨ ਨੂੰ ਬਚਾਇਆ ਜਾ ਸਕੇ ਅਤੇ ਮੁੜ ਨਾਗਰਿਕਾਂ ਨੂੰ ਸੁਰੱਖਿਅਤ ਭਾਰਤ ਓਹਨਾ ਦੇ ਪਰਿਵਾਰਾਂ ਤੱਕ ਪਹੁੰਚਦਾ ਕੀਤਾ ਜਾ ਸਕੇ।ਇਸ ਮੌਕੇ ਤੇ ਫੋਰਮ ਦੇ ਐਡਵੋਕੇਟ ਮੈਂਬਰ ਸਹਿਬਾਨ ਜਿਹਨਾਂ ਵਿੱਚ ਪ੍ਰਿਤਪਾਲ ਸਿੰਘ ਪ੍ਰਧਾਨ , ਰਾਜੂ ਅੰਬੇਡਕਰ ਜਰਨਲ ਸਕੱਤਰ, ਰਾਜਿੰਦਰ ਕੁਮਾਰ ਮਹਿਮੀ , ਜਗਜੀਵਨ ਰਾਮ , ਦਰਸ਼ਨ ਸਿੰਘ ,ਹਰਭਜਨ ਦਾਸ ਸਾਂਪਲਾ, ਪਿਆਰੇ ਲਾਲ, ਮਧੂ ਰਚਨਾ, ਸਾਖਸ਼ੀ ਕਲੇਰ, ਪਵਨ ਬਿਰਦੀ, ਹਰਪ੍ਰੀਤ ਸਿੰਘ ਬੱਧਣ, ਰਮਨ ਸਿੱਧੂ, ਸਤਨਾਮ ਸੁਮਨ, ਰਾਜਕੁਮਾਰ ਬੈਸ ਆਦਿ ਮੌਜੂਦ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly