ਰੋਮੀ ਘੜਾਮਾਂ ਦੇ ਗੀਤ ‘ਸੰਗਰੂਰ ਦੇ ਕਸੂਰ’ ਦਾ ਪੋਸਟਰ ਜਾਰੀ

ਰੋਪੜ (ਸਮਾਜ ਵੀਕਲੀ)  (ਰਮੇਸ਼ਵਰ ਸਿੰਘ): ਗੀਤਕਾਰ ਜੀਤ ਨਮੋਲ (ਸਰਬਜੀਤ ਸਿੰਘ ਫੌਜੀ) ਦੇ ਲਿਖੇ ਅਤੇ ਪ੍ਰੋਡਿਊਸ ਕੀਤੇ ਗੀਤ ‘ਸੰਗਰੂਰ ਦੇ ਕਸੂਰ’ ਦਾ ਪੋਸਟਰ ਅੱਜ ਲੋਕ ਆਵਾਜ਼ ਮਿਊਜ਼ੀਕਲ ਪਲਟੂਨ (ਲੈਂਪ) ਦੇ ਮੁੱਖ ਦਫ਼ਤਰ ਰੋਪੜ ਵਿਖੇ ਰਿਲੀਜ਼ ਕੀਤਾ ਗਿਆ। ਆਪਣੇ ਧਾਕੜ ਵਿਅੰਗਮਈ ਅੰਦਾਜ਼ ਲਈ ਪ੍ਰਸਿੱਧ ਫ਼ਨਕਾਰ ਰੋਮੀ ਘੜਾਮਾਂ ਦੇ ਗਾਏ ਤੇ ਸੰਗੀਤਕਾਰ ਮਨੀ ਬਚਨ ਵੱਲੋਂ ਧੁਨਾਂ ਨਾਲ਼ ਸ਼ਿੰਗਾਰੇ ਇਸ ਗੀਤ ਬਾਰੇ ਜਾਣਕਾਰੀ ਦਿੰਦਿਆਂ ਵੀਡੀਓ ਡਾਇਰੈਕਟਰ ਹਨੀ ਬੀ. ਅਤੇ ਇੰਦਰ ਸ਼ਾਮਪੁਰੀਆ ਨੇ ਦੱਸਿਆ ਕਿ ਬੀਰ, ਕਰੁਣਾ, ਹਾਸ, ਸ਼ਿੰਗਾਰ ਆਦਿ ਮੁਕੰਮਲ ਰਸਾਂ ਨਾਲ਼ ਭਰਭੂਰ ਇਹ ਪ੍ਰਾਜੈਕਟ ਸਰੋਤਿਆਂ ਨੂੰ ਸੋਚਣ ‘ਤੇ ਮਜ਼ਬੂਰ ਕਰ ਦੇਵੇਗਾ।

ਫਿਲਮਾਂਕਣ ਵਿੱਚ ਰੋਮੀ ਤੇ ਜੀਤ ਨਮੋਲ ਤੋਂ ਇਲਾਵਾ ਗੁਰਪ੍ਰੀਤ ਸਿੰਘ ਚੇਅਰਮੈਨ ਕੌਰ ਵੈੱਲਫੇਅਰ ਫਾਊਂਡੇਸ਼ਨ, ਸ਼ਰਨ ਭਿੰਡਰ ਲੋਕ ਗਾਇਕ, ਹਰਮਨਜੀਤ ਨਮੋਲ, ਜੁਝਾਰ ਨਮੋਲ, ਲਵਪ੍ਰੀਤ ਲੋਂਗੋਵਾਲ ਅਤੇ ਪਿਊਸ਼ ਨਮੋਲ ਨੇ ਅਹਿਮ ਭੂਮਿਕਾਵਾਂ ਨਿਭਾਈਆਂ। ਇਸ ਮੌਕੇ ਲੋਕ ਗਾਇਕ ਜਸ ਅਟਵਾਲ, ਗੁਰਦੀਪ ਦੀਪਾ ਤੇ ਗੁਰਦਿੱਤ ਘਨੌਲੀ ਵਿਸ਼ੇਸ਼ ਕਰਕੇ ਹਾਜ਼ਰ ਰਹੇ ਅਤੇ ਸਾਹਿਤਕਾਰਾ ਰਣਬੀਰ ਕੌਰ ਬੱਲ ਯੂ.ਐੱਸ.ਏ., ਬਲਬੀਰ ਸਿੰਘ ਯੂ.ਐੱਸ.ਏ., ਬਲਿਹਾਰ ਲੇਲ੍ਹ ਯੂ.ਐੱਸ.ਏ., ਬਿਕਰਮ ਚੀਮਾ ਯੂ.ਐੱਸ.ਏ., ਸੁਖਦੇਵ ਸਿੰਘ ਕਾਹਮਾ ਯੂ.ਕੇ., ਦਲਜੀਤ ਸਿੰਘ ਹੋਬੀ ਕੈਨੇਡਾ, ਗੁਰਵਿੰਦਰ ਸਿੰਘ ਇੰਗਲੈਂਡ, ਅਮਨਦੀਪ ਸਿੰਘ ਦੁਬਈ, ਸੁੱਚਾ ਸਿੰਘ ਨਰ ਜਰਮਨੀ ਅਤੇ ਭੁਪਿੰਦਰ ਸਿੰਘ ਫਿਨਲੈਂਡ ਨੇ ਖ਼ਾਸ ਤੌਰ ‘ਤੇ ਮੁਬਾਰਕਾਬਾਦ ਦਿੱਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਬੋਲੀ
Next articleਕੱਟੇ ਦਾ ਦਾਨ