ਗ਼ਜ਼ਲ

ਮਹਿੰਦਰ ਸਿੰਘ ਝੱਮਟ

(ਸਮਾਜ ਵੀਕਲੀ)

ਮੁੱਦਤਾਂ ਬਾਅਦ ਮਿਲਾਪ,
ਤੇਰਾ ਵਿਵਾਦ ਕਰ ਗਿਆ ।
ਹਰ ਰਾਤ ਇਕ ਅਹਿਸਾਨ,
ਨਵਾਂ ਤੇਰਾ ਖਾਬ ਕਰ ਗਿਆ ।
ਜੋ ਬੀਤ ਗਏ ਦਿਨ,
ਮੱਚਿਆ ਕਿੰਨੇ ਆਰਮਾਨ ਸੀ ।
ਬੁੱਲਾਂ ਵਿਚ ਉਹ ਮੁਸਕਾਨ ਤੇਰੀ,
ਸਾਡੀ ਜਿੰਦ ਜਾਨ ਸੀ ।
ਸਾਨੂੰ ਖਿੜ-ਖਿੜ ਹਸਣਾ ਕਿਉ,
ਤੇਰਾ ਬਰਬਾਦ ਕਰ ਗਿਆ ।
ਕੀ ਘੱਟਦਾ ਸੀ ਜੇ ਪਾ,
ਦਿੰਦੀ ਪੱਲੇ ਹਰਫ ਮੁਹੱਬਤਾਂ ਦੇ ।
ਲੱਖ ਵਾਰੀ ਦਰ ਤੇ ਦਿਲ,
ਸਾਡਾ ਫਰਿਆਦ ਕਰ ਗਿਆ ।
ਕਿਸਮਤ ਹੀ ਸਾਡੀ ਮਿੱਠੀ,
ਪਿੱਜਰੇ ਦੀ ਕੋਇਲ ਸੀ ।
ਤੇਰਾ ਦਿਲ ਤਾਂ ਦਿਲ ਸਾਡਾ,
ਆਜ਼ਾਦ ਕਰ ਗਿਆ ।

ਲੇਖਕ-ਮਹਿੰਦਰ ਸਿੰਘ ਝੱਮਟ
ਪਿੰਡ ਅੱਤਵਾਲ ਜ਼ਿਲਾਂ ਹੁਸ਼ਿਆਰਪੁਰ
ਮੋ9915898210

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਈ ਵੀ ਰਾਤੋਂ ਰਾਤ ਬੁਰਾ ਨਹੀਂ ਬਣ ਜਾਂਦਾ।
Next articleISL 2021-22: ATK Mohun Bagan move to top of the tree after 2-2 draw with Kerala