ਰੂਸ ਅਗਲੇ ਕੁਝ ਦਿਨਾਂ ਵਿੱਚ ਯੁਕਰੇਨ ’ਤੇ ਹਮਲਾ ਕਰ ਸਕਦੈ: ਬਾਇਡਨ

US President Joe Biden

ਵਸ਼ਿਗਟਨ (ਸਮਾਜ ਵੀਕਲੀ):  ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵੀਰਵਾਰ ਨੂੰ ਕਿਹਾ ਕਿ ਇਸ ਗੱਲ ਦੇ ਕਈ ਸੰਕੇਤ ਮਿਲ ਰਹੇ ਹਨ ਕਿ ਰੂਸ ਅਗਲੇ ਕੁਝ ਦਿਨਾਂ ਵਿੱਚ ਯੁਕਰੇਨ ’ਤੇ ਹਮਲਾ ਕਰ ਸਕਦਾ ਹੈ। ਰੂਸ ਤੇ ਅਮਰੀਕਾ ਵਿਚਾਲੇ ਵਧੇ ਹੋਏ ਤਣਾਅ ਦੌਰਾਨ ਬਾਇਡਨ ਦੀ ਇਹ ਟਿੱਪਣੀ ਸਾਹਮਣੇ ਆਈ ਹੈ। ਇਸ ਨਾਲ ਸ਼ੰਕਾ ਵਧ ਗਈ ਹੈ ਕਿ ਮਾਸਕੋ ਯੁਕਰੇਨ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ ਹਾਲਾਂਕਿ ਰੂਸ ਨੇ ਕਿਹਾ ਹੈ ਕਿ ਯੁਕਰੇਨ ’ਤੇ ਹਮਲਾ ਕਰਨ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ। ਬਾਇਡਨ ਨੇ ਵ੍ਹਾਈਟ ਹਾਊਸ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੁਕਰੇਨ ਦੀ ਸਰਹੱਦ ਤੋਂ ਰੂਸੀ ਸੈਨਾ ਦੀ ਵਾਪਸੀ ਦਾ ਕੋਈ ਸੰਕੇਤ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਰੂਸ ਬਨਾਵਟੀ ਗੱਲਾਂ ਕਰ ਰਿਹਾ ਹੈ ਤੇ ਯੁਕਰੇਨ ਵਿੱਚ ਦਾਖਲ ਹੋਣ ਦਾ ਬਹਾਨਾ ਲੱਭ ਰਿਹਾ ਹੈ। ਕਈ ਖਬਰਾਂ ਅਨੁਸਾਰ ਰੂਸ ਨੇ ਯੁਕਰੇਨ ਨਾਲ ਲੱਗਦੀ ਸਰਹੱਦ ’ਤੇ 1,50,000 ਸੈਨਿਕ ਤਾਇਨਾਤ ਕੀਤੇ ਹੋਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਊਦੀ ਮਹਿਲਾ ਦੇ ਆਈਫੋਨ ਦੀ ਮਦਦ ਨਾਲ ਹੋਇਆ ਸੀ ਦੁਨੀਆ ਭਰ ਵਿਚ ਹੈਕਿੰਗ ਦਾ ਪਰਦਾਫਾਸ਼
Next articleਬਿਲ ਗੇਟਸ ਨੂੰ ‘ਹਿਲਾਲ-ਏ-ਪਾਕਿਸਤਾਨ’ ਐਵਾਰਡ