50 ਪਰਿਵਾਰਾਂ ਨੇ ਭਾਰਤੀ ਜਨਤਾ ਪਾਰਟੀ ਜੁਆਇੰਨ ਕੀਤੀ

ਫੋਟੋ ਕੈਪਸਨ :- ਭਾਜਪਾ ਉਮੀਦਵਾਰ ਨਰਿੰਦਰਪਾਲ ਸਿੰਘ ਚੰਦੀ ਗਿੱਲ ਮਾਰਕੀਟ ਮਹਿਤਪੁਰ ਵਰਕਰਾਂ ਨਾਲ ਨੁੱਕੜ ਮੀਟਿੰਗ ਕਰਦੇ ਹੋਏ ਨਾਲ ਹਨ ਸਰਵਨ ਸਿੰਘ ਜੱਜ ਜਨਰਲ ਸੈਕਟਰੀ ਮਹਿਤਪੁਰ।

(ਸਮਾਜ ਵੀਕਲੀ)-ਮਹਿਤਪੁਰ / ਸ਼ਾਹਕੋਟ , (ਸੁਖਵਿੰਦਰ ਸਿੰਘ ਖਿੰੰਡਾ ) ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਉਮੀਦਵਾਰ ਨਰਿੰਦਰ ਪਾਲ ਸਿੰਘ ਚੰਦੀ ਨੇ ਅੱਜ ਮਹਿਤਪੁਰ ਗਿੱਲ ਮਾਰਕੀਟ ਨਜ਼ਦੀਕ ਨੁੱਕੜ ਮੀਟਿੰਗ ਕੀਤੀ ਜਿਸ ਵਿੱਚ ਲੋਕਾਂ ਨੂੰ ਭਾਜਪਾ ਸੈਂਟਰ ਸਰਕਾਰ ਦੀਆਂ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ ਨਰਿੰਦਰਪਾਲ ਚੰਦੀ ਨੇ ਕਿਹਾ ਜੇਕਰ ਇਮਾਨਦਾਰੀ ਨਾਲ ਸੈਂਟਰ ਸਰਕਾਰ ਦੀਆਂ ਸਕੀਮਾਂ ਪੰਜਾਬ ਦੇ ਲੋਕਾਂ ਤੱਕ ਪੁੱਜਣ ਤਾਂ ਪੰਜਾਬ ਦੀ ਕਾਇਆ ਕਲਪ ਹੋ ਜਾਵੇ ਇਸ ਮੌਕੇ ਉਮੀਦਵਾਰ ਨਰਿੰਦਰ ਚੰਦੀ ਜੀ ਅਗਵਾਈ ਹੇਠ 50 ਦੇ ਕਰੀਬ ਪਰਿਵਾਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਜੁਆਇੰਨ ਕੀਤੀ ਗਈ । ਇਸ ਮੀਟਿੰਗ ਉਪਰੰਤ ਉਮੀਦਵਾਰ ਨੇ ਸਰਵਨ ਸਿੰਘ ਜੱਜ ਜਨਰਲ ਸੈਕਟਰੀ ਮਹਿਤਪੁਰ ਨੂੰ ਨਾਲ ਲੈਕੇ ਮਹਿਤਪੁਰ ਦੇ ਬਜ਼ਾਰ ਵਿੱਚ ਦੁਕਾਨਦਾਰਾਂ ਨੂੰ ਡੋਰ ਟੂ ਡੋਰ ਪ੍ਰਚਾਰ ਕਰਦਿਆਂ ਕਮਲ ਦੇ ਫੁੱਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਬਰਜੇਸ਼ ਸ਼ਰਮਾ, ਰਜਿੰਦਰ ਚੋਪੜਾ, ਰਾਮ ਪ੍ਰਕਾਸ਼ ਭੰਡਾਰੀ, ਕੰਨਵਰ ਸੰਧੂ, ਰਣਜੀਤ ਸਿੰਘ, ਹਰਬੰਸ ਸਿੰਘ, ਵੀਰ ਸਿੰਘ , ਵਿਨੋਦ ਸ਼ਰਮਾ, ਅਨੂਪ ਸੂਦ, ਰਮੇਸ਼ ਸੂਦ ਆਦਿ ਭਾਜਪਾ ਵਰਕਰ ਹਾਜ਼ਰ ਸਨ।

ਤਸਵੀਰ ਸੁਖਵਿੰਦਰ ਸਿੰਘ ਖਿੰੰਡਾ

ਖਬਰਾਂ ਸ਼ੇਅਰ ਕਰੋ ਜੀ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਜ਼ਮ
Next articleਨੌਜਵਾਨਾਂ ਦੀ ਸਿਖਲਾਈ ਦਿਸ਼ਾ ਜਾਗਰੂਕਤਾ ਕੈਂਪ