ਖਬਰਾਂ ਸ਼ੇਅਰ ਕਰੋ ਜੀ

ਧੰਨਾ ਧਾਲੀਵਾਲ

(ਸਮਾਜ ਵੀਕਲੀ)

ਠੇਕਿਆਂ ਚ ਵਿਕਦੀ ਸਰਾਬ ਵੇਖਲੋ।
ਬੱਚਿਆਂ ਤੋਂ ਖੋਈ ਜੋ ਕਿਤਾਬ ਵੇਖਲੋ।
ਰੰਗੀ ਰਿਸ਼ਵਤ ਚ ਦਵੈਤ ਵੇਖਲੋ।
ਆਜੋ ਮੇਰੇ ਪਿੰਡ ਦੀ ਪੰਚਾਇਤ ਵੇਖਲੋ।
ਕਿੰਨਾ ਕੁ ਗ੍ਰਾਂਟਾਂ ਦਾ ਵਿਕਾਸ ਵੇਖਲੋ।
ਟੁੱਟਦਾ ਭਰੋਸਾ ਵਿਸ਼ਵਾਸ ਵੇਖਲੋ।

ਰੁਲ਼ੇ ਬਿਨ ਦਵਾ ਤੋਂ ਬਿਮਾਰ ਵੇਖਲੋ।
ਭੁੱਖ ਨਾਲ਼ ਮਰਦਾ ਲਾਚਾਰ ਵੇਖਲੋ।
ਕਰਦਾ ਅਯਾਸ਼ੀ ਸ਼ਾਹੂਕਾਰ ਵੇਖਲੋ।
ਪੱਬਾਂ ਚ ਸਰਾਬੀ ਮੁਟਿਆਰ ਵੇਖਲੋ।
ਲਾਉਂਦੀ ਟੀਕੇ ਨਸਾਂ ਵਿੱਚ ਨਾਰ ਵੇਖਲੋ।
ਟਕੇ ਟਕੇ ਵਿੱਕਦਾ ਪਿਆਰ ਵੇਖਲੋ।

ਕਰਜੇ ਚ ਡੁੱਬਦਾ ਪੰਜਾਬ ਵੇਖਲੋ।
ਨੇਤਾ ਜੀ ਦੇ ਮੁੱਖ ਤੇ ਨਕਾਬ ਵੇਖਲੋ।
ਮਿੱਧ ਦਿੱਤਾ ਫੁੱਲ ਜੋ ਗੁਲਾਬ ਵੇਖਲੋ।
ਸੁਪਨਿਆਂ ਵਿੱਚੋਂ ਹੀ ਖ਼ੁਆਬ ਵੇਖਲੋ।
ਖੋਲ੍ਹਕੇ ਦੁਕਾਨਾਂ ਬੈਠਾ ਤੰਤ ਵੇਖਲੋ।
ਆਜੋ ਯੋਗੀ ਭੋਗੀ ਬਣੇ ਸੰਤ ਵੇਖਲੋ।

ਡੀਜੇ ਤੇ ਲੱਚਰ ਸੁਰ ਤਾਲ ਵੇਖਲੋ।
ਘੁੰਮਦਾ ਕਰੋਨਾ ਬਣ ਕਾਲ਼ ਵੇਖਲੋ।
ਆਜੋ ਕਲਯੁੱਗ ਦਾ ਕਮਾਲ ਵੇਖਲੋ।
ਲਿਖਦਾ ਹੈ ਸੱਚ ਧਾਲੀਵਾਲ ਵੇਖਲੋ।
ਸੋਹਰਤਾਂ ਚ ਡੁੱਬੀ ਝੂਠੀ ਸ਼ਾਨ ਵੇਖਲੋ।
ਕਰਜ਼ੇ ਚ ਦੱਬਿਆ ਕਿਸਾਨ ਵੇਖਲੋ।

ਧੰਨਾ ਧਾਲੀਵਾਲਾ:-9878235714

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ  ਰਵਿਦਾਸ -ਚਾਨਣ  ਮੁਨਾਰਾ
Next articleਲੀਡਰੋ