ਨੌਕਰੀ ਮੰਗਣ ਵਾਲੇ ਨੌਜਵਾਨ ਭਾਜਪਾ ਤੇ ਸੰਘ ਦੇ ਏਜੰਡੇ ਲਈ ਖ਼ਤਰਾ: ਦਿਗਵਿਜੈ

ਲਖ਼ਨਊ (ਸਮਾਜ ਵੀਕਲੀ):  ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਅੱਜ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਭਾਰਤ ਦੇ ‘ਜਨਸੰਖਿਆ ਦੇ ਸਮੀਕਰਨਾਂ’ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਨੌਜਵਾਨ ਮੁਲਕ ਨੂੰ ਤਬਾਹੀ ਵੱਲ ਧੱਕ ਰਹੀ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਦੇਸ਼ ਦੇ ਨੌਜਵਾਨਾਂ ਨੂੰ ‘ਉਨ੍ਹਾਂ ਦੀਆਂ ਅੱਖਾਂ ਉਤੇ ਪੱਟੀ ਬੰਨ੍ਹ ਕੇ’ ਭੇਡਾਂ ਵਾਂਗ ਪਾਲਣਾ ਚਾਹੁੰਦੀ ਹੈ। ਦਿਗਵਿਜੈ ਨੇ ਇਹ ਟਿੱਪਣੀਆਂ ਅੱਜ ਇੱਥੇ ਬੇਰੁਜ਼ਗਾਰੀ ਬਾਰੇ ਇਕ ਕਿਤਾਬਚਾ ਜਾਰੀ ਕਰਦਿਆਂ ਕੀਤੀਆਂ। ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਤੇ ਸੰਘ ਸਵਾਲ ਕਰਨ ਵਾਲੇ ਨੌਜਵਾਨਾਂ ਤੋਂ ਡਰਦੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਹਿਮਦਾਬਾਦ ਲੜੀਵਾਰ ਬੰਬ ਧਮਾਕਿਆਂ ’ਚ 49 ਮੁਲਜ਼ਮ ਦੋਸ਼ੀ ਕਰਾਰ, 28 ਬਰੀ
Next articleਕੋਵਿਡ ਵੈਕਸੀਨੇਸ਼ਨ ਲਈ ਆਧਾਰ ਲਾਜ਼ਮੀ ਨਹੀਂ: ਕੇਂਦਰ