(ਸਮਾਜ ਵੀਕਲੀ)
ਵੋਟ ਲੈਣ ਲਈ ਨੇਤਾ ਝੂਠ ਬੋਲੇ,
ਇਹ ਵੀ ਸੱਚ ਹੈ ਯਾਰ ਬੇਲੀ,
ਚਾਰ ਏਧਰੋਂ ਉੱਧਰ ਹੋਗੇ,
ਇਹ ਵੀ ਚਾਲ ਸਮੇਂ ਦੀ ਯਾਰ ਬੇਲੀ,
ਲੈ ਕੇ ਵੋਟਾਂ ਪਿੱਛੋਂ ਨਾ ਲੱਭਣ ਨੇਤਾ,
ਇਹ ਵੀ ਰੀਤ ਹੈ ਯਾਰ ਬੇਲੀ,
ਜੇਹੜੇ ਹੁਣ ਨੇ ਆ ਕੇ ਪੈਣ ਪੈਰੀਂ,
ਵੋਟਾਂ ਪਿੱਛੋਂ ਲੱਭਣੇ ਨਹੀਂ ਯਾਰ ਬੇਲੀ,
ਜਿਹੜੀ ਮਰਜੀ ਸਰਕਾਰ ਆਜੇ,
“ਤੇਜੀ ਢਿੱਲੋਂ” ਕਹੇ ਰੋਟੀ ਕਮਾ ਕੇ ਹੀ,
ਰੋਟੀ ਕਮਾ ਕੇ ਖਾਣੀ ਆਪਾਂ ਯਾਰ ਬੇਲੀ।
ਲੇਖਕ ਤੇਜੀ ਢਿੱਲੋਂ
ਬੁਢਲਾਡਾ।
ਮੋਬਾਇਲ 99156-45003
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly