ਉੱਤਰਾਖੰਡ ਪਰਿਵਰਤਨ ਪਾਰਟੀ ਨੂੰ ਚੋਣ ਨਿਸ਼ਾਨ ਅਲਾਟ

ਦੇਹਰਾਦੂਨ (ਸਮਾਜ ਵੀਕਲੀ):  ਚੋਣ ਕਮਿਸ਼ਨ ਵੱਲੋਂ ਉੱਤਰਾਖੰਡ ਪਰਿਵਰਤਨ ਪਾਰਟੀ (ਯੂਪੀਪੀ) ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਚੋਣ ਨਿਸ਼ਾਨ ‘ਲੈਟਰ ਬਾਕਸ’ ਅਲਾਟ ਕੀਤਾ ਗਿਆ ਹੈ। ਪਾਰਟੀ ਦੇ ਪ੍ਰਧਾਨ ਪੀ.ਸੀ. ਤਿਵਾੜੀ ਨੇ ਇੱਥੇ ਅੱਜ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਧੰਨਵਾਦੀ ਹਾਂ ਕਿ ਚੋਣ ਕਮਿਸ਼ਨ ਨੇ ਚੋਣਾਂ ਲਈ ਸਾਨੂੰ ਅਜਿਹਾ ਪ੍ਰੇਰਣਾਦਾਇਕ ਚੋਣ ਨਿਸ਼ਾਨ ਦਿੱਤਾ। ਦਿਹਾਤੀ ਖੇਤਰਾਂ ਵਿਚ ਆਪਣੀ ਗੱਲ ਪਹੁੰਚਣਾਉਣ ਦਾ ਸਭ ਤੋਂ ਵਧੀਆ ਤਰੀਕਾ ਲੈਟਰ ਬਾਕਸ ਹੀ ਹੁੰਦਾ ਹੈ ਅਤੇ ਸਾਡੀ ਪਾਰਟੀ ਵੀ ਉੱਤਰਾਖੰਡ ਦੇ ਦਿਹਾਤੀ ਖੇਤਰ ਵਿਚ ਜਾਗਰੂਕਤਾ ਫੈਲਾਉਣ ਲਈ ਕੰਮ ਕਰ ਰਹੇ ਹੈ। ਸਾਡੀ ਪਾਰਟੀ ਨੇ ਵੀ ਚੋਣਾਂ ਦੌਰਾਨ ਸ਼ਰਾਬ ਦੇ ਇਸਤੇਮਾਲ ’ਤੇ ਰੋਕ ਲਾਉਣ ਸਬੰਧੀ ਹਾਈ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਅਸੀਂ ਆਸ ਕਰਦੇ ਹਾਂ ਕਿ ਚੋਣ ਕਮਿਸ਼ਨ, ਸਥਾਨਕ ਪ੍ਰਸ਼ਾਸਨ ਅਤੇ ਸਿਆਸੀ ਪਾਰਟੀਆਂ ਹਾਈ ਕੋਰਟ ਦੇ ਹੁਕਮਾਂ ਨੂੰ ਸਖ਼ਤੀ ਨਾਲ ਮੰਨਣਗੀਆਂ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਤਰਾਖੰਡ ਚੋਣਾਂ: 14 ਨੂੰ 81 ਲੱਖ ਤੋਂ ਵੱਧ ਵੋਟਰ ਕਰਨਗੇ 632 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ
Next articleਮੌਨੀ ਮੱਸਿਆ: 1.30 ਕਰੋੜ ਸ਼ਰਧਾਲੂਆਂ ਨੇ ਪ੍ਰਯਾਗਰਾਜ ਵਿੱਚ ਗੰਗਾ ’ਚ ਇਸ਼ਨਾਨ ਕੀਤਾ