ਪੀਐਲਸੀ-ਭਾਜਪਾ ਗੱਠਜੋੜ ਹੀ ਪੰਜਾਬ ਦੀ ਸੁਰੱਖਿਆ ਯਕੀਨੀ ਬਣਾ ਸਕਦੈ: ਕੈਪਟਨ

ਚੰਡੀਗੜ੍ਰ (ਸਮਾਜ ਵੀਕਲੀ):  ਪੰਜਾਬ ਲੋਕ ਕਾਂਗਰਸ(ਪੀਐਲਸੀ) ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਕਿ ਕਿਹਾ ਕਿ ਸੰਵੇਦਨਸ਼ੀਲ ਸਰਹੱਦੀ ਸੂਬੇ ਦੀ ਸੁਰੱਖਿਆ ਪੀਐਲਸੀ-ਭਾਜਪਾ ਗੱਠਜੋੜ ਹੀ ਯਕੀਨੀ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਅਤੇ ਮੁਲਕ ਦੀ ਸੁਰੱਖਿਆ ਸਭ ਤੋਂ ਅਹਿਮ ਹੈ, ਜੋ ਸਿਰਫ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਮਦਦ ਨਾਲ ਪੰਜਾਬ ਲੋਕ ਕਾਂਗਰਸ ਹੀ ਯਕੀਨੀ ਬਣਾ ਸਕਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੀਐਲਸੀ-ਭਾਜਪਾ-ਸ੍ਰੋਮਣੀ ਅਕਾਲੀ ਦਲ ਸੰਯੁਕਤ ਗੱਠਜੋੜ ਦੇ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਛੇਤੀ ਹੀ ਪੰਜਾਬ ਆ ਰਹੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਗੱਠਜੋੜ ਪੰਜਾਬ ਅਤੇ ਮੁਲਕ ਦੇ ਹਿੱਤ ਨੂੰ ਦੇਖਦਿਆਂ ਕੀਤਾ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਸਿਮਰਜੀਤ ਬੈਂਸ ਨੂੰ 3 ਫਰਵਰੀ ਤਕ ਗ੍ਰਿਫ਼ਤਾਰ ਨਾ ਕੀਤਾ ਜਾਵੇ; ਸੁਪਰੀਮ ਕੋਰਟ ਦੀ ਪੁਲੀਸ ਨੂੰ ਹਦਾਇਤ
Next articleਨਾਮਜ਼ਦਗੀ ਦਾ ਸਮਾਂ ਖਤਮ ਤੋਂ 10 ਮਿੰਟ ਪਹਿਲਾਂ ਆਦਮਪੁਰ ਤੋਂ ਕਾਂਗਰਸ ਨੇ ਕੋਟਲੀ ਨੂੰ ਉਮੀਦਵਾਰ ਅਲਾਨਿਆ, ਕੇਪੀ ਦਾ ਪੱਤਾ ਸਾਫ਼