(ਸਮਾਜ ਵੀਕਲੀ)
ਨਫ਼ਰਤ ਬੀਜੇਂਗਾ, ਨਫ਼ਰਤ ਹੀ ਪਊ ਵੱਢਣੀ
ਪਿਆਰ ਵੰਡੇਗਾ ਤਾਂ, ਮਿਲੇਗਾ ਪਿਆਰ ਮੀਆਂ
ਟੋਇਆ ਪੁੱਟਦੈਂ ਜੋ, ਦੂਜੇ ਦੇ ਡੇਗਣੇ ਲਈ
ਡਿੱਗਣਾ ਖ਼ੁਦ ਹੀ ਤੂੰ ਆ ਵਿਚਕਾਰ ਮੀਆਂ
ਇੱਕੋ ਜਿਹਾ ਹਮੇਸ਼ਾਂ ਨਹੀਂ ਵਕਤ ਰਹਿੰਦਾ
ਹੁੰਦੀ ਸਦਾ ਈ ਨਹੀਂ, ਜੈ – ਜੈ ਕਾਰ ਮੀਆਂ
ਮਾਇਆ, ਹੁਸਨ ਤੇ ਰੁਤਬੇ ਦਾ “ਖੁਸ਼ੀ ਮੁਹੰਮਦਾ”
ਬਹੁਤਾ ਕਰੀਦਾ ਨਹੀਂਓਂ, ਅਹੰਕਾਰ ਮੀਆਂ
ਖੁਸ਼ੀ ਮੁਹੰਮਦ “ਚੱਠਾ”
ਸੰਪਰਕ – 9779025356
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly