ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਲੋਕਤੰਤਰ ਵਿੱਚ ਚੋਣਾਂ ਦੀ ਆਪਣੀ ਥਾਂ ਹੁੰਦੀ ਹੈ ਅਤੇ ਇਹ ਪ੍ਰਕਿਰਿਆ ਜਾਰੀ ਰਹੇਗੀ ਪਰ ਪੂਰੇ ਸਾਲ ਦਾ ਖਾਕਾ ਤਿਆਰ ਕਰਨ ਵਾਲਾ ਸੰਸਦ ਦਾ ਬਜਟ ਸੈਸ਼ਨ ਬਹੁਤ ਅਹਿਮ ਹੈ। ਬਜਟ ਸੈਸ਼ਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਾਰੇ ਸੰਸਦ ਮੈਂਬਰਾਂ ਅਤੇ ਸਿਆਸੀ ਪਾਰਟੀਆਂ ਨੂੰ ਇਸ ਸੈਸ਼ਨ ਨੂੰ ਲਾਭਦਾਇਕ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ “ਇਹ ਸੱਚ ਹੈ ਕਿ ਵਾਰ-ਵਾਰ ਚੋਣਾਂ ਹੋਣ ਕਾਰਨ ਸੈਸ਼ਨ ਵੀ ਪ੍ਰਭਾਵਿਤ ਹੁੰਦੇ ਹਨ, ਚਰਚਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਪਰ ਮੈਂ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਕਿ ਚੋਣਾਂ ਆਪਣੀ ਥਾਂ ’ਤੇ ਹਨ, ਚੱਲਦੀਆਂ ਰਹਿਣਗੀਆਂ, ਪਰ ਬਜਟ ਸੈਸ਼ਨ ਪੂਰੇ ਸਾਲ ਲਈ ਖਾਕਾ ਤਿਆਰ ਕਰਦਾ ਹੈ। ਇਸ ਲਈ ਇਹ ਬਹੁਤ ਮਹੱਤਵਪੂਰਨ ਹੁੰਦਾ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਪੂਰੀ ਵਰਚਨਬੱਧਤਾ ਨਾਲ ਇਸ ਬਜਟ ਸੈਸ਼ਨ ਨੂੰ ਜਿੰਨਾ ਵੱਧ ਲਾਭਕਾਰੀ ਬਣਾਵਾਂਗੇ ਤਾਂ ਆਉਣ ਵਾਲਾ ਪੂਰਾ ਸਾਲ ਸਾਨੂੰ ਨਵੀਂਆਂ ਆਰਥਿਕ ਬੁਲੰਦੀਆਂ ’ਤੇ ਲਿਜਾਣ ਵਾਲਾ ਬਣੇਗਾ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly