ਮਜੀਠਾ (ਸਮਾਜ ਵੀਕਲੀ): ਮੁਹਾਲੀ ਪੁਲੀਸ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗਰੀਨ ਐਵੇਨਿਊ ਸਥਿਤ ਕੋਠੀ ਨੰਬਰ 43 (ਰਿਹਾਇਸ਼) ’ਤੇ ਛਾਪਾ ਮਾਰਿਆ। ਭਾਵੇਂ ਅੱਜ ਹਾਈ ਕੋਰਟ ਵੱਲੋਂ ਸ੍ਰੀ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਤਿੰਨ ਦਿਨ ਦੀ ਰੋਕ ਲਾ ਦਿੱਤੀ ਗਈ ਹੈ, ਪਰ ਮੁਹਾਲੀ ਥਾਣੇ ਦੀ ਪੁਲੀਸ ਅੱਜ ਸਵੇਰੇ ਹੀ ਇੱਥੇ ਪੁੱਜ ਗਈ ਸੀ, ਜੋ ਲਗਪਗ 15 ਤੋਂ 20 ਮਿੰਟ ਕੋਠੀ ਅੰਦਰ ਰਹੀ। ਜਾਂਚ ਟੀਮ ਵੱਲੋਂ ਕੋਠੀ ਦੇ ਅੰਦਰੂਨੀ ਹਿੱਸੇ ’ਚ ਤਲਾਸ਼ੀ ਲਈ ਗਈ ਪਰ ਸ੍ਰੀ ਮਜੀਠੀਆ ਇੱਥੇ ਨਹੀਂ ਸਨ।
ਮੁਹਾਲੀ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਕੈਲਾਸ਼ ਬਹਾਦਰ ਨੇ ਪੁਲੀਸ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਕੁਮਾਰ ਦੇ ਸਹਿਯੋਗ ਨਾਲ ਮਜੀਠਾ ਸਥਿਤ ਰਿਹਾਇਸ਼ (ਦਫ਼ਤਰ) ਸਮੇਤ ਵੱਖ-ਵੱਖ ਟਿਕਾਣਿਆਂ ’ਤੇ ਛਾਪੇ ਮਾਰੇ। ਟੀਮ ਵੱਲੋਂ ਉਨ੍ਹਾਂ ਦੇ ਨਜ਼ਦੀਕੀਆਂ ਦੀਆਂ ਰਿਹਾਇਸ਼ਾਂ ’ਤੇ ਵੀ ਛਾਪੇ ਮਾਰੇ ਗਏ ਜਿੱਥੋਂ ਪੁਲੀਸ ਦੇ ਪੱਲੇ ਕੁਝ ਨਹੀਂ ਪਿਆ। ਮੁਹਾਲੀ ਤੋਂ ਆਏ ਸਟੇਟ ਕ੍ਰਾਈਮ ਨਾਲ ਸਬੰਧਤ ਥਾਣਾ ਇੰਚਾਰਜ ਕੈਲਾਸ਼ ਨੇ ਦੱਸਿਆ ਕਿ ਅਦਾਲਤ ਵਿੱਚੋਂ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਪੁਲੀਸ ਨੇ ਇਹ ਕਾਰਵਾਈ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly