ਬੇਰਾਂ ਕੀ ਖ਼ੁਸ਼ਬੋਈ

ਗੁਰਮਾਨ ਸੈਣੀ

(ਸਮਾਜ ਵੀਕਲੀ)-ਪਰਾਣੇ ਜ਼ਮਾਨਿਆਂ ਕੀ ਬਾਤ ਆ। ਇੱਕ ਬਾਰ ਮੈਂ ਹਰ ਬਾਪੂ ਮਣਸ਼ਾ ਦੇਵੀ ਕੇ ਮੇਲੇ ਮਾ ਗਏ। ਜਦ ਮੇਲੇ ਮਾ ਰਾਤ ਨੂੰ ਜਾਣ ਕਾ ਰਵਾਜ ਤਾ।ਰਾਤ ਨੂੰ ਮੇਲੇ ਮਾ ਗਾਣ ਵਾਲਿਆਂ ਕੇ ਖਾੜੇ ਲਗੇ ਕਰਾਂ ਤੇ। ਅੱਧੀ ਅੱਧੀ ਰਾਤ ਤੱਕ ਤੋ ਮੇਲੇ ਮਾ ਹੀ ਘੁੰਮੀ ਜਹਾਂ ਤੇ ਹਰ ਫੇਰ ਥੋੜਾ ਬਹੁਤ ਸਸਤਾ ਕਾ ਮੱਥਾ ਟੇਕਣ ਕੀ ਲੈਨ ਮਾ ਲਗ ਜਾਂ ਤੇ।ਆਲੂ ਕੀ ਸੁੱਕੀ ਸਬਜ਼ੀ, ਪੂਰੀਆਂ ਹਰ ਪ੍ਰਸ਼ਾਦ ਕਾ ਚੜਾਵਾ ਚੜਾ ਤਾ। ਵਾਹੀ ਖਾ ਲੇ ਕਰਾਂ ਤੇ।

ਮੈਂ ਹਰ ਬਾਪੂ ਮੇਲੇ ਮਾ ਬਹੁਤ ਘੁੰਮੇ। ਜਦ ਮੇਲੇ ਰੂਹ ਰਜ਼ਾ ਦੇਵਾਂ ਤੇ।ਇਬ ਤੋ ਸਭ ਕੁਛ ਟੀਵੀ ਹਰ ਇੰਟਰਨੈੱਟ ਨੇ ਖਾ ਲਿਆ।ਵਾਪਸੀ ਮਾ ਬਾਪੂ ਨੇ ਘਰ ਆਲਿਆਂ ਵਾਸਤਾ ਦੋ ਕਿਲੋ ਬੇਰ ਲੇ ਲਿਏ। ਦਾਖੀ – ਦਾਖੀ, ਪੀਲੇ ਪੀਲੇ , ਗੋਬਲੇ ਸੇ ਨਿਆਣੇ ਬਰਗੇ, ਮੋਟੇ ਮੋਟੇ , ਬਹੁਤ ਵਧੀਆ‌ ਬੇਰ।ਹਰ ਐਸੀ ਵਾਸਨਾ ਕਿ ਕਿਆ ਕਹਿਣੇ।ਉਸੀ ਝੋਲੇ ਮਾ ਪਾ ਲੀਏ ਜਿਸਮਾ ਤੇ ਨਿਕ ਸੁਕ ਖਤਮ ਹੋਇਆ ਤਾ ।
ਜਦ ਮਣਸ਼ਾ ਦੇਵੀ ਜਾਣ ਵਾਲੇ ਚੰਡੀਮੰਦਰ ਕੰਨਟੋਨਮੈਂਟ ਏਰੀਏ ਮਾ ਨੂੰ ਹੋ ਕਾ ਜਾਏ ਕਰਾਂ ਤੇ ਜਹਾਂ ਨੂੰ ਇਬ ਖੜ੍ਹਗਾ ਸਿਨਮਾ ਹਾਲ ਬਣਿਆ ਵਾ।

ਵਾਪਸੀ ਮਾ …। ਪੈਦਲ ਕਾ ਰਸਤਾ । ਬਾਪੂ ਅੱਗਾ ਅੱਗਾ ਹਰ ਮੈਂ ਪਿੱਛਾ ਪਿੱਛਾ। ਕੁਛ ਦੂਰ ਤੋਂ ਮੈਂ ਹੌਲੀ ਹੌਲੀ ਚਲਿਆ ਆਇਆ । ਪਰ ਫੇਰ ਸਾਲੀ ਬੇਰਾਂ ਕੀ ਖੁਸ਼ਬੂ ਮੇਰੇ ਦਮਾਗ ਨੂੰ ਚੜ੍ਹਗੀ। ਮੈਂ ਸੋਚਿਆ ਕਿ ਬਾਪੂ ਤੋਂ ਅੱਗਾ ਚਲ ਰਿਹਾ, ਦੋ ਚਾਰ ਬੇਰ ਖਾ ਲਿਊਂ , ਇਤਨਿਆਂ ਮਾਂ ਤੇ ਕਿਆ ਪਤਾ ਲਗਾ।ਫੇਰ ਕਿਆ ਤਾਂ ਮਨ ਪਰ ਮੁਸ਼ਕ ਭਾਰੂ ਹੋਗੀ। ਬਸ ਫੇਰ ਹੌਲੀ ਹੌਲੀ ਰਸਤਾ ਬੀ ਘਟਦਾ ਰਿਹਾ ਹਰ ਬੇਰ ਬੀ। ਭਲਾਂ ਪੈਦਲ ਚੱਲਣ ਮਾ ਖਾਵਾਂ ਬਾਦ ਮਾ ਹਾਜਮ ਪਹਿਲਾਂ ਹੋਜਾਂ।ਘਰ ਪਹੁੰਚ ਕਾ ਜਦ ਬਾਪੂ ਨੇ ਬੇਰਾਂ ਕੇ ਬਾਰੇ ਮਾ ਪੁਛਿਆ ਤੋ ਮੈਂ ਬੋਲਿਆ
” ਇਬ ਬੇਰ ਕਹਾਂ ਇਬ ਤੋ ਬਸ ਖਾਲੀ ਝੋਲਾ ਹੀ ਰੈ ਗਯਾ। ”
ਬਸ ਫੇਰ ਕਿਆ ਤਾ!!!!!!!।

( ਦੋਸਤਾਂ ਦੀ ਦੁਨੀਆਂ ਵਿਚੋਂ )

ਗੁਰਮਾਨ ਸੈਣੀ
ਰਾਬਤਾ : 9256346906

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਹਰ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਵੇਗਾ -ਸੱਜਣ ਸਿੰਘ 
Next articleਸੰਯੁਕਤ ਸਮਾਜ ਮੋਰਚਾ ਗਠਜੋੜ ਨੇ ਡਾਕਟਰ ਜਗਤਾਰ ਸਿੰਘ ਚੰਦੀ ਉਮੀਦਵਾਰ ਐਲਾਨਿਆ