ਹੁਸ਼ਿਆਰਪੁਰ (ਕੁਲਦੀਪ ਚੁੰਬਰ ) (ਸਮਾਜ ਵੀਕਲੀ) –ਨਹਿਰੂ ਯੁਵਾ ਕੇਂਦਰ ਅਤੇ ਬੁਹ-ਰੰਗ ਕਲਾ ਮੰਚ ਵਲੋਂ ਕੁੜੀਆਂ ਨੂੰ ਮੇਕ- ਅੱਪ ਦੀ ਮੁੱਡਲੀ ਜਾਣਕਾਰੀ ਦੇਣ ਲਈ ਚਲਾਏ ਜਾ ਰਹੇ ਟਰੈਨਿੰਗ ਸੈਂਟਰ ਦੀਆਂ ਵਿਦਿਆਰਥਣਾ ਦੁਆਰਾ 12 ਜਨਵਰੀ ਤੋਂ ਸ਼ੁਰੂ ਹੋਏ ਰਾਸ਼ਟਰੀ ਯੁਵਾ ਸਪਤਾਹ ਦੇ ਤੀਜੇ ਦਿਨ ਰਾਸ਼ਟਰੀ ਏਕਤਾ ਉਪਰ ‘ਰਾਏ ਬਿਊਟੀ ਪਾਰਲਰ’ ਅਤੇ ਅਕੇਡਿਮੀ ਵਿਚ ਵਿਚਾਰ ਚਰਚਾ ਕਰਵਾਈ ਗਈ । ਇਸ ਮੋਕੇ ਤੇ ਨਾਟਕਕਾਰ ਅਸ਼ੋਕ ਪੁਰੀ ਅਤੇ ਸ਼ਰਨਜੀਤ ਕੌਰ ਵਿਸ਼ੇਸ ਤੋਰ ਤੇ ਪੁਜੇ ।
ਰਾਸ਼ਟਰੀ ਏਕਤਾ ਤੇ ਵਿਚਾਰ ਚਰਚਾ ਸ਼ੁਰੂ ਕਰਦੇ ਅਸ਼ੋਕ ਪੁਰੀ ਨੇ ਕਰਤਾਰ ਸਿੰਘ ਸ਼ਰਾਭਾ, ਭਗਤ ਸਿੰਘ ਅਤੇ ਦੋਆਬੇ ਵਿਚ ਬਬਰ ਅਕਾਲੀ ਲਹਿਰ ਵਲੋਂ ਦੇਸ਼ ਦੀ ਅਜ਼ਾਦੀ ਵਿਚ ਪਾਏ ਯੋਗਦਾਨ ਦੀ ਚਰਚਾ ਕੀਤੀ । ਇਸ ਮੋਕੇ ਵੰਦਨਾ ,ਤਰਿਸ਼ਨਾ ,ਦਲਜੀਤ ,ਸਿਮਰਨ ਅਤੇ ਇੰਸਟੇਕਟਰ ਸਪਨਾ ਜੇਸ਼ਵਾਲ ਨੇ ਭਾਗ ਲੈਂਦਿਆਂ ਸਾਰਥਕ ਵਿਚਾਰ ਪੇਸ਼ ਕੀਤੇ , ਇਸ ਮੋਕੇ ਤੇ ਸ਼ਰਨਜੀਤ ਕੋਰ ਨੇ ਆਖਿਆ ਕਿ ਇਕ ਇੱਸਤਰੀ ਹੀ ਬਚਿਆਂ ਵਿਚ ਦੇਸ਼ ਭਗਤੀ ਅਤੇ ਮਾਨਵੀ ਕਦਰਾਂ ਕੀਮਤਾਂ ਪੈਦਾ ਕਰ ਸਕਦੀ ਹੈ।।
ਇਸ ਮੌਕੇ ਇੰਸਟਰੱਕਟਰ ਸਪਨਾ ਜਸਵਾਲ ਜੀ ਨੇ ਨਾਟਕਕਾਰ ਅਸ਼ੋਕ ਪੁਰੀ ਅਤੇ ਸ਼ਰਨਜੀਤ ਕੌਰ ਨੂੰ ਸਨਮਾਨਿਤ ਕੀਤਾ ਅਤੇ ਰਾਸ਼ਟਰੀ ਯੁਵਾ ਸਪਤਾਹ ਤੇ ਉਨ੍ਹਾਂ ਦੇ ਆਗਮਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly