ਵੀਰ ਬਾਲ ਦਿਵਸ ਨੂੰ ਕੌਮੀ ਪੱਧਰ ’ਤੇ ਮਨਾਉਣਾ ਪ੍ਰਧਾਨ ਮੰਤਰੀ ਮੋਦੀ ਦਾ ਸਲਾਘਾਯੋਗ ਕਦਮ-ਮਾਸਟਰ ਵਿਨੋਦ ਕੁਮਾਰ

ਜਲੰਧਰ, ਅੱਪਰਾ, ਸਮਾਜ ਵੀਕਲੀ-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਸਾਰੇ ਹੀ ਪੰਜਾਬੀ ਜਗਤ ਤੇ ਪੂਰੇ ਵਿਸ਼ਵ ਭਰ ’ਚ ਸ਼ਲਾਘਾ ਕੀਤੀ ਜਾ ਰਹੀ ਹੈ। ਭਾਜਪਾ ਕਾਰਜਕਾਰੀ ਐੱਸ. ਸੀ. ਮੋਰਚਾ ਪੰਜਾਬ ਦੇ ਮੈਂਬਰ ਮਾਸਟਰ ਵਿਨੋਦ ਕੁਮਾਰ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਦੇ ਵੀਰ ਬਾਲ ਦਿਵਸ ਮਨਾਉਣ ਦਾ ਜੋ ਐਲਾਨ ਕੀਤਾ ਹੈ, ਉਸ ਨਾਲ ਮੋਦੀ ਨੇ ਸਾਰੀ ਸਿੱਖ ਕੌਮ ਦਾ ਮਨ ਜਿੱਤ ਲਿਆ ਹੈ। ਉਨਾਂ ਕਿਹਾ ਕਿ ਵੀਰ ਬਾਲ ਦਿਵਸ ਦੇਸ਼ ਦੇ ਬੱਚਿਆਂ ਨੂੰ ਧਰਮ ਤੇ ਕੌਮ ਦੀ ਰਾਖੀ ਤੇ ਸਿਦਕਕ ਨਾਲ ਜਿਊਣ ਦੀ ਪ੍ਰੇਰਨਾ ਦੇਵੇਗਾ ਕਿ ਕਿਸ ਤਰਾਂ ਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਮੁਗਲਾਂ ਨਾਲ ਲੜ ਕੇ ਬਹਾਦਰੀ ਤੇ ਹੌਂਸਲੇ ਦੀ ਲਾਸਾਨੀ ਮਿਸਾਲ ਪੇਸ਼ ਕੀਤੀ ਸੀ ਤੇ ਆਪਣੇ ਧਰਮ ’ਤੇ ਅਡੋਲ ਡਟੇ ਰਹੇ।

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

 

Previous articleਨਵੀ ਸੋਚ
Next articleਫੇਰ ਕਹਿੰਦੇ ਨਿਆਣੇ ਸਾਡੇ..?