ਲਖਨਊ (ਸਮਾਜ ਵੀਕਲੀ): ਓਬੀਸੀ ਆਗੂ ਓਮ ਪ੍ਰਕਾਸ਼ ਰਾਜਭਰ ਨੇ ਦਾਅਵਾ ਕੀਤਾ ਹੈ ਕਿ ਯੋਗੀ ਆਦਿੱਤਿਆਨਾਥ ਮੰਤਰੀ ਮੰਡਲ ’ਚੋਂ ਇਕ ਤੋਂ ਦੋ ਮੰਤਰੀ ਰੋਜ਼ਾਨਾ ਅਸਤੀਫ਼ੇ ਦੇਣਗੇ ਅਤੇ 20 ਜਨਵਰੀ ਤੱਕ ਇਨ੍ਹਾਂ ਆਗੂਆਂ ਦੀ ਗਿਣਤੀ ਵਧ ਕੇ 18 ਹੋ ਜਾਵੇਗੀ। ਸਵਾਮੀ ਪ੍ਰਸਾਦ ਮੌਰਿਆ ਅਤੇ ਦਾਰਾ ਸਿੰਘ ਚੌਹਾਨ ਵੱਲੋਂ ਅਸਤੀਫ਼ੇ ਦਿੱਤੇ ਜਾਣ ਦਾ ਸਵਾਗਤ ਕਰਦਿਆਂ ਰਾਜਭਰ ਨੇ ਇਹ ਦਾਅਵਾ ਕੀਤਾ। ਸੁਹੇਲਦੇਵ ਭਾਰਤੀਯ ਸਮਾਜ ਪਾਰਟੀ ਦੇ ਮੁਖੀ ਨੇ ਕਿਹਾ ਕਿ ਉਨ੍ਹਾਂ 2017 ’ਚ ਸਰਕਾਰ ’ਚ ਸ਼ਾਮਲ ਹੋਣ ਦੇ ਕੁਝ ਸਮੇਂ ਮਗਰੋਂ ਹੀ ਭਾਜਪਾ ਦੀ ਦਲਿਤਾਂ, ਪੱਛੜਿਆਂ ਅਤੇ ਹਾਸ਼ੀਏ ’ਤੇ ਧੱਕੇ ਵਰਗਾਂ ਪ੍ਰਤੀ ਰਵੱਈਏ ਨੂੰ ਜਾਣ ਲਿਆ ਸੀ ਪਰ ਇਹ ਲੋਕ ਹੁਣ ਤੱਕ ਉਡੀਕ ਕਰਦੇ ਰਹੇ ਅਤੇ ਹੁਣ ਉਹ ਪਾਰਟੀ ਛੱਡ ਰਹੇ ਹਨ। ਰਾਜਭਰ ਨੇ ਵਿਧਾਨ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਕੀਤਾ ਹੈ। ਇਕ ਟੀਵੀ ਚੈਨਲ ਦੇ ਪ੍ਰੋਗਰਾਮ ’ਚ ਉਨ੍ਹਾਂ ਤੋਂ ਜਦੋਂ ਭਾਜਪਾ ਛੱਡਣ ਵਾਲੇ ਆਗੂਆਂ ਦੇ ਨਾਮ ਪੁੱਛੇ ਗਏ ਤਾਂ ਉਨ੍ਹਾਂ ਕਿਹਾ ਕਿ ਇਹ ਨਾਮ ਛੇਤੀ ਹੀ ਸਭ ਦੇ ਸਾਹਮਣੇ ਆ ਜਾਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly