(ਸਮਾਜ ਵੀਕਲੀ)– ਅੱਜ ਮਿਤੀ: 12.01.2022 ਨੂੰ ਅੰਬੇਡਕਰਾਈਟ ਲੀਗਲ ਫੋਰਮ, ਜਲੰਧਰ ਦੇ ਮੈਂਬਰਾਂ ਵੱਲੋਂ, ਐਡਵੋਕੇਟ ਪ੍ਰਿਤਪਾਲ ਸਿੰਘ (ਪ੍ਰਧਾਨ) ਜੀ ਦੀ ਅਗੁਵਾਈ ਹੇਠ ਮਾਨਯੋਗ ਮੁੱਖ ਚੌਣ ਕਮਿਸ਼ਨਰ, ਭਾਰਤ ਨੂੰ ਡਿਪਟੀ ਕਮਿਸ਼ਨਰ ਜਲੰਧਰ ਦੇ ਰਾਹੀਂ ਪੰਜਾਬ ਵਿਧਾਨ ਸਭਾ ਚੌਣ 2022 ਦੀ ਵੋਟਾਂ ਪਾਉਣ ਦੀ ਮਿਤੀ ਵਿੱਚ ਸੋਧ ਕਰਨ ਲਈ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪਤੱਰ ਵਿੱਚ ਫੋਰਮ ਦੇ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਭਾਰਤ ਚੋਣ ਕਮੀਸ਼ਨ ਨੇ ਪੰਜਾਬ ਵਿਧਾਨ ਸਭਾ ਚੌਣ 2022 ਦੀ ਵੋਟਾਂ ਪਾਉਣ ਦੀ ਮਿਤੀ 14.02.2022 ਰੱਖੀ ਹੈ, ਉਹ ਮਿਤੀ ਸ਼੍ਰੀ ਗੁਰੁ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਮਿਤੀ 16.02.2022 ਨਾਲ ਭਿੜ ਰਹੀ ਹੈ।
ਇਹ ਪ੍ਰਕਾਸ਼ ਪੁਰਬ ਸਾਰੇ ਸਮਾਜ ਦੇ ਲੋਕਾਂ ਵੱਲੋਂ ਬੜੀ ਧੁਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਸਮਾਜ ਦਾ ਇੱਕ ਵੱਡਾ ਹਿੱਸਾ ਵੱਡੀ ਗਿਣਤੀ ਵਿੱਚ ਇਸ ਨੂੰ ਮਨਾਉਣ ਲਈ ਸ਼੍ਰੀ ਗੁਰੁ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਸਥਾਨ ਵਾਰਾਨਸੀ (ਕਾਸ਼ੀ) ਯੂ.ਪੀ. ਵਿਖੇ 2-3 ਦਿਨ ਪਹਿਲਾਂ ਹੀ ਚਲਾ ਜਾਂਦਾ ਹੈ। ਚੌਣਾਂ ਵਾਲੇ ਦਿਨ ਲੋਕ ਨਗਰ ਕੀਰਤਨ ਵਿੱਚ ਵੀ ਵਿਅਸਤ ਰਹਿਣਗੇ। ਅਜਿਹਾ ਹੋਣ ਨਾਲ ਉਹ ਲੋਕ ਆਪਣੀ ਵੋਟ ਪਾਉਣ ਦੇ ਅਧਿਕਾਰ ਤੋਂ ਵੰਚਿਤ ਰਹਿ ਜਾਣਗੇ ਅਤੇ ਵੋਟ ਨਹੀ ਪਾ ਸਕਣਗੇ ।ਇਸ ਫੋਰਮ ਵੱਲੋਂ ਇਸ ਮੰਗ ਪੱਤਰ ਰਾਹੀਂ ਭਾਰਤ ਚੌਣ ਕਮੀਸ਼ਨ ਤੋ ਮੰਗ ਕੀਤੀ ਗਈ ਕਿ ਪੰਜਾਬ ਵਿਧਾਨ ਸਭਾ ਚੌਣ 2022 ਦੀ ਵੋਟਾਂ ਪਾਉਣ ਦੀ ਮਿਤੀ ਨੂੰ ਬਦਲ ਕੇ 10.02.2022 ਤੋਂ ਪਹਿਲਾਂ ਜਾਂ 20.02.2022 ਤੋਂ ਬਾਅਦ ਦੀ ਮਿਤੀ ਰੱਖੀ ਜਾਵੇ ਤਾਂ ਜੋ ਲੋਕ ਆਪਣੇ ਵੋਟ ਪਾਉਣ ਦੇ ਅਧਿਕਾਰ ਤੋ ਵੰਚਿਤ ਨਾ ਰਹਿ ਸਕਣ ।
ਇਸ ਮੋਕੇ ਤੇ ਹੇਠ ਲਿਖੇ ਬਹੁਤ ਸਾਰੇ ਵਕੀਲ ਸਾਹਿਬਾਨ ਮੋਜੂਦ ਸਨ:-
ਰਾਜੂ ਅੰਬੇਡਕਰ (ਸਕੱਤਰ), ਰਾਜਿੰਦਰ ਪਾਲ ਬੋਪਾਰਾਏ, ਰਾਜ ਕੁਮਾਰ ਬੈਂਸ, ਹਰਪ੍ਰੀਤ ਸਿੰਘ, ਹਰਭਜਨ ਸਾਂਪਲਾ, ਮਧੂ ਰਚਨਾ, ਕਿਰਨ ਬਾਲਾ, ਕੁਲਦੀਪ ਕੌਰ, ਸੂਰਜ ਪ੍ਰਕਾਸ਼ ਲਾਡੀ, ਸੰਨੀ ਕੌਲ, ਕਿਰਨ ਕੁਮਾਰ ਸ਼ੇਰਪੁਰੀ ਅਤੇ ਹੋਰ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly