ਨਵਾਂ ਸਾਲ ਆ ਰਿਹਾ ਹੈ

(ਸਮਾਜ ਵੀਕਲੀ)

ਸਜਿਆ ਸੰਵਰਿਆ ਇੱਕ ਹੋਰ
ਨਵਾਂ ਸਾਲ ਆ ਰਿਹਾ ਹੈ
ਦਿਲ ਵਿੱਚ ਫਿਰ ਉਮੀਦਾਂ ਅਤੇ
ਉਮੰਗਾਂ ਵਾਲ਼ਾ ਇੱਕ ਨਵਾਂ ਹੀ ਜੋਸ਼
ਜਿਹਾ ਭਰਦਾ ਜਾ ਰਿਹਾ ਹੈ
ਜ਼ੋਰ-ਸ਼ੋਰ ਤੇ ਦੁਆ-ਦੁਆਵਾਂ ਨਾਲ
ਹਰ ਸ਼ਖਸ ਚਾਵਾਂ ਮਲ੍ਹਾਰਾਂ ਨਾਲ
ਨਵਾਂ ਦਿਨ ਮਨਾ ਰਿਹਾ ਹੈ
ਨਾ ਸੋਚ ਬਦਲੀ ਨਾ ਜ਼ਮੀਰ ਬਦਲੀ
ਨਾ ਮੱਥੇ ਵਾਲੀ ਲਕੀਰ ਬਦਲੀ
ਨਾ ਤਕਦੀਰ ਬਦਲੀ,ਨਾ ਦਿਲਾਂ ਦੇ
ਅੰਦਰ ਦੀ ਤਸਵੀਰ ਬਦਲੀ
ਫਿਰ ਵੀ ਹਰ ਕੋਈ ਸੱਜਰੀ ਸਵੇਰ
ਦਾ ਨਵਾਂ ਦਿਨ ਮਨਾ ਰਿਹਾ ਹੈ
ਨਵੀਆਂ ਉਮੀਦਾਂ ਵਾਲਾ ਰੰਗ
ਦਿਲ ਵਿੱਚ ਸਜਾ ਰਿਹਾ ਹੈ
ਫਿਰ ਵੀ ਸੋਚ ਬਦਲ ਕੇ ਹਰ ਕੋਈ
ਆਪਣੇ ਦਿਲ ਨੂੰ ਰੁਸ਼ਨਾ ਰਿਹਾ ਹੈ
ਅੱਜ ਫ਼ਿਰ ਇੱਕ ਨਵੇਂ ਦਿਨ ਨੂੰ
ਹਰ ਕੋਈ ਨਵਾਂ ਸਾਲ ਬਣਾ ਰਿਹਾ ਹੈ!

ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleआर्थिक योगदान देने वाले दानी शखशीयतों को सम्मानित किया गया
Next articleਸਹੁੰਆਂ ਅਤੇ ਐਲਾਨ